ਬਾਬਾ ਫਰੀਦ ਮੈਡੀਕਲ ਯੁਨੀਵਰਸਿਟੀ ਬਾਹਰ ਵਿਦਿਆਰਥੀਆਂ ਨੇ ਕਿਉਂ ਲਾਇਆ ਧਰਨਾ
Continues below advertisement
ਬਾਬਾ ਫਰੀਦ ਮੈਡੀਕਲ ਯੁਨੀਵਰਸਿਟੀ ਬਾਹਰ ਵਿਦਿਆਰਥੀਆਂ ਨੇ ਕਿਉਂ ਲਾਇਆ ਧਰਨਾ
ਬਾਬਾ ਫਰੀਦ ਯੂਨੀਵਰਸਿਟੀ ਅਧੀਨ ਆਉਂਦੇ ਪਠਾਨਕੋਟ ਦੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਨਾਲ ਮਿਲ ਕੇ ਬਾਬਾ ਫਰੀਦ ਯੂਨੀਵਰਸਿਟੀ ਦਾ ਘੇਰਾਉ ਕਰ ਕਾਲਜ ਮਨੇਜਮੈਂਟ ਖਿਲਾਫ ਜਮ ਕੇ ਨਾਹਰੇਬਾਜ਼ੀ ਕੀਤੀ ਗਈ।ਬੱਚਿਆਂ ਅਤੇ ਮਾਪਿਆ ਦਾ ਇਲਜ਼ਾਮ ਹੈ ਕੇ ਚਿੰਤਪੁਰਨੀ ਮੈਡੀਕਲ ਕਾਲਜ ਜਿਸਦਾ ਨਵਾਂ ਨਾਮ ਵ੍ਹਾਈਟ ਮੈਡੀਕਲ ਕਾਲਜ ਹੈ ਉਥੇ ਡਾਕਟਰੀ ਦੀ ਪੜਾਈ ਕਰ ਰਹੇ ਬੱਚਿਆਂ ਨੂੰ ਸੁਵਿਧਾਵਾਂ ਦੀ ਕਮੀ ਨਾਲ ਝੁਜਨਾ ਪੈ ਰਿਹਾ ਹੈ ਕਿਉਕਿ ਨਾ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ ਕਾਬਲ ਸਟਾਫ ਹੈ ਨਾ ਹੀ ਉਥੇ ਰਹਿ ਕੇ ਪੜਾਈ ਕਰਨ ਵਾਲੇ ਬੱਚਿਆਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਉਲਟਾ ਮਨੇਜਮੈਂਟ ਵੱਲੋਂ ਲਾਗਾਤਰ ਉਨ੍ਹਾਂ ਨਾਲ ਦੁਰਵਿਵਾਹਰ ਕਰ ਜਲੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲਾ ਵੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਪਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਨਿਕਲਿਆ ਅਤੇ ਅੱਜ ਵੀ ਜਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਾਲਜ ਚ ਬਹੁਤ ਸਾਰੀਆਂ ਸਮੱਸਿਆਵਾਂ ਜੋ ਉਨ੍ਹਾਂ ਦੇ ਧਿਆਨ ਚ ਹਨ ਪਰ ਮਾਮਲਾ ਅਦਾਲਤ ਚ ਹੋਣ ਕਾਰਨ ਕੁੱਜ ਵੀ ਦਖਲ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੇਚ ਦੇ ਬੱਚਿਆਂ ਦੀ ਪੜਾਈ ਦਾ ਕਿਸੇ ਹੋਰ ਮੈਡੀਕਲ ਕਾਲਜ ਚ ਪ੍ਰਬੰਧ ਕੀਤਾ ਜਾਵੇ।
ਉਧਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਚਿੰਤਪੁਰਨੀ ਕਾਲਜ ਆਫ ਮੈਡੀਕਲ ਚ ਪੜ ਰਹੇ ਬੱਚਿਆਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਜੋ ਉਨ੍ਹਾਂ ਦੇ ਧਿਆਨ ਚ ਹਨ ਪਰ ਅਦਾਲਤ ਚ ਮਾਮਲਾ ਹੋਣ ਕਾਰਨ ਕੋਈ ਕਾਰਵਾਈ ਨਹੀਂ ਕਰ ਸਕਦੇ ।
Continues below advertisement