ਕੀ ਕੇਂਦਰ ਦੇ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਹੋਏਗਾ ਨੁਕਸਾਨ ਪੂਰਾ ?
ਪੰਜਾਬ ਦੇ ਵਿਚ ਇਸ ਸਾਲ ਭਾਰੀ ਮੀਹਾਂ ਨੇ ਲੋਕਾਂ ਦਾ ਵਡਾ ਨੁਕਸਾਨ ਕੀਤਾ ਐ ਜਿਥੇ ਇਕ ਪਾਸੇ ਪੰਜਾਬ ਹੜਾਂ ਦੀ ਮਾਰ ਝਲ ਰਿਹਾ ਲੋਕਾ ਦੀਆਂ ਫਸਲਾ , ਮਾਕਾਨ ਅਤੇ ਪਸ਼ੁਆ ਦਾ ਵਡਾ ਨੁਕਸਾਨ ਹੋਇਆ ਐ .. ਤਾ ਦੁਖ ਦੀ ਇਸ ਘੜੀ ਵਿਚ ਹਰ ਕੋਈ ਮਦਦ ਲਈ ਸਾਮਣੇ ਆ ਰਿਹਾ ਵਖ ਜਥੇਬੰਦੀਆਂ , ਕਾਲਾਕਾਰ , ਐਨ ਜੀ ਓ ਵਲੋ ਲੋਕਾਂ ਨੂੰ ਹਰ ਤਰਾ ਦੀ ਮਦਦ ਮੁਹਈਆ ਕਰਵਾਈ ਜਾ ਰਹੀ ਹੈ । ਅਜਿਹੇ ਵਿਚ ਇਹ ਤਸਵੀਰਾ ਜੋ ਤੁਸੀ ਦੇਖ ਰਹੇ ਹੋ ਮਲੋਟ ਵਿਧਾਨ ਸਭਾ ਹਲਕਾ ਦੀਆ ਹਨ ਜਿਥੇ ਕੈਬਿਨਟ ਮੰਤਰੀ ਬਲਜੀਤ ਕੌਰ ਮੀਹ ਨਾਲ ਗਰੀਬ ਲੋਕਾ ਦੇ ਹੋਏ ਨੁਕਸਾਨ ਦਾ ਜਾਇਜਾ ਲੈ ਰਹੇ ਹਨ ਅਤੇ ਮੋਕੇ ਤੇ ਹੀ ਉਨਾ ਨੂੰ ਵਿਤੀ ਮਦਦ ਦਿਤੀ ਜਾ ਰਹੀ ਹੈ . ਮੰਤਰੀ ਬਲਜੀਤ ਕੌਰ ਕਹਿ ਰਹੇ ਹਨ ਕਿ ਮੀਹ ਨਾਲ ਹੋਏ ਗਰੀਬਾ ਦੇ ਮਕਾਨ ਦਾ ਨੁਕਸਾਨ ਸਰਕਾਰ ਵਲੋ ਭਰਿਆ ਜਾਏਗਾ । ਪਰ ਫਿਲਹਾਲ ਮੰਤਰੀ ਬਲਜੀਤ ਕੌਰ ਆਪਣੇ ਕੋਲੋ ਵਿਤੀ ਮਦਦ ਦੇ ਰਹੇ ਹਨ ਤਾ ਜੋ ਗਰੀਬ ਲੋਕ ਜਿਨਾ ਦੇ ਮਕਾਨ ਨੁਕਸਾਨੇ ਗਏ ਹਨ ਉਹ ਆਪਣਾ ਸਿਰ ਢਕ ਸਕਣ ।
Tags :
ABP Sanjha