ਬਾਬਾ ਬਕਾਲਾ 'ਚ ਲੰਗਰ ਦੀ ਚਾਹ ਮੰਗਣ ‘ਤੇ ਵੱਢਿਆ ਨੌਜਵਾਨ, ਨਿਹੰਗ ਸਿੰਘ ‘ਤੇ ਆਰੋਪ

Continues below advertisement

ਬਾਬਾ ਬਕਾਲਾ 'ਚ ਲੰਗਰ ਦੀ ਚਾਹ ਮੰਗਣ ‘ਤੇ ਵੱਢਿਆ ਨੌਜਵਾਨ, ਨਿਹੰਗ ਸਿੰਘ ‘ਤੇ ਆਰੋਪ

 

Baba Bakala Sahib 

ਮੱਸਿਆ ਦੇ ਲੰਗਰ ਤੇ ਗਏ ਨੌਜਵਾਨ ਅਤੇ ਨਿਹੰਗ ਸਿੰਘ ਦਰਮਿਆਨ ਹੋਇਆ ਤਕਰਾਰ...ਮਾਮੂਲੀ ਤਕਰਾਰ ਤੇ ਨਿਹੰਗ ਸਿੰਘ ਨੇ ਨੋਜਵਾਨ ਉਤੇ ਤਲਵਾਰ ਨਾਲ ਕੀਤੇ ਵਾਰ,,, ਨੌਜਵਾਨ ਦੇ ਸਰੀਰ ਤੇ ਵੱਖ ਵੱਖ ਜਗਾ ਕੀਤਾ ਤਲਵਾਰ ਨਾਲ ਹਮਲਾ,,,ਬੇਹਦ ਗੰਭੀਰ ਹਾਲਤ ਚ ਪੀੜਿਤ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦਾਖਲ ਕਰਵਾਇਆ ਗਿਆ ਹੈ

 ਗੁਰੂ ਘਰ ਵਿੱਚ ਲੰਗਰ ਦੌਰਾਨ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਕਥਿਤ ਨਿਹੰਗ ਸਿੰਘ ਬਾਣੇ ਵਿੱਚ ਵਿਅਕਤੀ ਵਲੋਂ ਇਕ ਨੌਜਵਾਨ ਨੂੰ ਬੁਰੀ ਤਰੀਕੇ ਵੱਢ ਟੁੱਕ ਕਰਕੇ ਜਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਤੋਂ ਬਾਅਦ ਜਿੱਥੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੈ, ਉਥੇ ਹੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

 ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨਾਲ ਰਾਬਤਾ ਕਰਨ ਤੇ ਉਹਨਾਂ ਨੇ ਦੱਸਿਆ ਕਿ ਮੱਸਿਆ ਵਾਲੇ ਦਿਨ ਨੌਜਵਾਨ ਨਿਸ਼ਾਨਬੀਰ ਸਿੰਘ ਵਾਸੀ ਬੁਟਾਰੀ ਗੁਰਦੁਆਰਾ ਸਾਹਿਬ ਮੋੜ ਪਿੰਡ ਭਿੰਡਰ ਵਿਖੇ ਚਾਹ ਦਾ ਲੰਗਰ ਲੈਣ ਗਿਆ ਸੀ ਕਿ ਇਸ ਦੌਰਾਨ ਕਿਸੇ ਵਜਹਾ ਤੋਂ ਗ੍ਰੰਥੀ ਹਰਪ੍ਰੀਤ ਸਿੰਘ ਦਾ ਉਕਤ ਨੌਜਵਾਨ ਨਾਲ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਜਿਸ ਤੋਂ ਬਾਅਦ ਮੁਲਜਮ ਹਰਪ੍ਰੀਤ ਸਿੰਘ ਨੇ ਨੌਜਵਾਨ ਨਿਸ਼ਾਨਬੀਰ ਸਿੰਘ ਨੂੰ ਤੇਜਧਾਰ ਹਥਿਆਰ ਨਾਲ ਕਾਫੀ ਗੰਭੀਰ ਸੱਟਾਂ ਮਾਰੀਆਂ ਗਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ।

 

 

 

Continues below advertisement

JOIN US ON

Telegram