ਮਸ਼ਹੂਰ 'ਬਾਬਾ ਚਿਕਨ' 'ਤੇ ਛਾਪਾ, ਗੰਦਗੀ ਕਾਰਨ ਕੱਟਿਆ ਚਲਾਨ

Continues below advertisement

ਹੁਸ਼ਿਆਰਪੁਰ ਵਿੱਚ ਸਿਹਤ ਵਿਭਾਗ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਮਸ਼ਹੂਰ 'ਬਾਬਾ ਚਿਕਨ' 'ਤੇ ਛਾਪੇਮਾਰੀ ਕੀਤੀ। ਚੈਕਿੰਗ ਦੌਰਾਨ ਰਸੋਈ ਵਿੱਚ ਗੰਦਗੀ ਅਤੇ ਹੋਰ ਕਈ ਖਾਮੀਆਂ ਮਿਲਣ ਤੋਂ ਬਾਅਦ ਵਿਭਾਗ ਨੇ ਚਲਾਨ ਕੱਟਿਆ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਵਿਭਾਗ ਨੂੰ ਰੈਸਟੋਰੈਂਟ ਖ਼ਿਲਾਫ਼ ਲਿਖਤੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਫੂਡ ਸੇਫਟੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਜਾਂਚ ਦੌਰਾਨ ਕਿਚਨ ਅਤੇ ਸਟੋਰੇਜ ਏਰੀਆ ਵਿੱਚ ਸਫ਼ਾਈ ਦੇ ਮਾੜੇ ਪ੍ਰਬੰਧ ਮਿਲੇ।

ਇਸ ਤੋਂ ਇਲਾਵਾ ਵੇਜ ਅਤੇ ਨਾਨ-ਵੇਜ ਖਾਣ-ਪੀਣ ਵਾਲੀਆਂ ਵਸਤਾਂ ਨੂੰ ਵੱਖ-ਵੱਖ ਰੱਖਣ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਮਿਲੀ। ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਖਪਤਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

ਸਿਹਤ ਵਿਭਾਗ ਨੇ ਮੌਕੇ 'ਤੇ ਹੀ ਰੈਸਟੋਰੈਂਟ ਦਾ ਚਲਾਨ ਕੱਟ ਦਿੱਤਾ ਹੈ। ਨਾਲ ਹੀ ਤਿਆਰ ਗ੍ਰੇਵੀ ਅਤੇ ਹੋਰ ਫੂਡ ਆਈਟਮਾਂ ਦੇ ਸੈਂਪਲ ਸਰਕਾਰੀ ਲੈਬਾਰਟਰੀ ਭੇਜੇ ਗਏ ਹਨ। ਰਿਪੋਰਟ ਵਿੱਚ ਜੇਕਰ ਮਿਲਾਵਟ ਜਾਂ ਹੋਰ ਖਾਮੀਆਂ ਸਾਹਮਣੇ ਆਈਆਂ ਤਾਂ ਰੈਸਟੋਰੈਂਟ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। 

JOIN US ON

Telegram
Continues below advertisement
Sponsored Links by Taboola