SGPC ਨੂੰ ਅਕਾਲ ਤਖਤ ਤੋਂ ਤਾੜਨਾ,ਜੇਕਰ ਫੈਸਲਾ ਲਿਆ ਹੈ ਤਾਂ ਰੱਖੋ ਸਟੈਂਡ

ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਤਲਬ ਕਰਦਿਆਂ ਧਾਰਮਿਕ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ 'ਚ ਸਾਲ 2016 ਦੀ ਕਾਰਜਕਰਨੀ ਕਮੇਟੀ ਦੇ ਅਹੁਦੇਦਾਰ ਪੇਸ਼ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। 2016 ਦੀ ਅੰਤਿ੍ਰਗ ਕਮੇਟੀ ਨੂੰ ਤਨਖ਼ਾਹ ਲਾਉਦੇ ਹੋਏ ਕਿਹਾ ਕਿ ਉਹ ਖੁਦ ਸਹਿਜ ਪਾਠ ਕਰਨਗੇ ਤੇ ਨੇੜੇ ਗੁਰੂ ਘਰ ਸੇਵਾ ਕਰਨਗੇ ਇਸੇ ਤਰਾਂ ਜਥੇਦਾਰ ਵਲੋਂ ਸੁਣਾਈ ਧਾਰਮਿਕ ਸਜ਼ਾ 'ਚ ਲੌਂਗੋਵਾਲ ਸਮੇਤ ਮੌਜੂਦਾ ਕਾਰਜਕਰਨੀ ਕਮੇਟੀ ਨੂੰ ਸ੍ਰੀ ਰਾਮਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਖੰਡ ਪਾਠ ਸਾਹਿਬ ਕਰਵਾਉਣ ਅਤੇ ਗੁਰਦੁਆਰਾ ਸਾਰਾਗੜ੍ਹੀ ਤੋਂ ਦਰਸ਼ਨੀ ਡਿਊੜੀ ਤੱਕ ਤਿੰਨ ਦਿਨ ਲਗਾਤਾਰ ਝਾੜੂ ਲਗਾਉਣ ਦੀ ਸੇਵਾ ਲਗਾਈ ਹੈ।
ਇਸ ਦੇ ਨਾਲ ਹੀ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ 'ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਪ੍ਰੋਫ਼ੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਇਹ ਧਾਰਮਿਕ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਈ ਗਈ।

JOIN US ON

Telegram
Sponsored Links by Taboola