ਵਾਰ-ਵਾਰ ਚੋਰੀ ਕਰਦਾ ਰਿਹਾ ਚੋਰ! ਚੌਥੀ ਵਾਰ CCTV 'ਚ ਹੋਇਆ ਕੈਦ
ਸੰਗਰੂਰ ਦੇ ਦਿੜਬਾ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸੇ ਦੌਰਾਨ ਇੱਕ ਘਰ ਵਿੱਚ ਵਾਰ-ਵਾਰ ਚੋਰੀ ਕਰਨ ਵਾਲਾ ਚੋਰ ਆਖ਼ਰਕਾਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਪਰਿਵਾਰ ਅਤੇ ਸਥਾਨਕ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
ਦਿੜਬਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਇੱਕ ਬਿਊਟੀ ਪਾਰਲਰ ਮਾਲਕ ਦੇ ਘਰ ਵਿੱਚ ਇੱਕੋ ਚੋਰ ਕਈ ਵਾਰ ਚੋਰੀ ਕਰਦਾ ਰਿਹਾ। ਚੋਰੀਆਂ ਤੋਂ ਤੰਗ ਆ ਕੇ ਪਰਿਵਾਰ ਨੇ ਘਰ ਵਿੱਚ ਸੀਸੀਟੀਵੀ ਕੈਮਰੇ ਲਗਵਾ ਦਿੱਤੇ।
ਚੌਥੀ ਵਾਰ ਚੋਰੀ ਕਰਨ ਦੌਰਾਨ ਚੋਰ ਕੈਮਰੇ ਵਿੱਚ ਕੈਦ ਹੋ ਗਿਆ। ਸੀਸੀਟੀਵੀ ਵਿੱਚ ਉਹ ਘਰ ਵਿੱਚੋਂ ਐਲਸੀਡੀ ਅਤੇ ਹੋਰ ਸਮਾਨ ਲੈ ਕੇ ਜਾਂਦਾ ਦਿਖਾਈ ਦਿੱਤਾ।
ਸੀਸੀਟੀਵੀ ਦੇ ਆਧਾਰ 'ਤੇ ਪਰਿਵਾਰ ਨੇ ਨਗਰ ਪੰਚਾਇਤ ਦੇ ਐਮਸੀਜ਼ ਦੀ ਮਦਦ ਨਾਲ ਚੋਰ ਨੂੰ ਕਾਬੂ ਕਰ ਲਿਆ। ਦਾਅਵਾ ਕੀਤਾ ਗਿਆ ਕਿ ਚੋਰ ਨੇ ਵੀਡੀਓ ਵਿੱਚ ਚੋਰੀ ਕਰਨ ਦੀ ਗੱਲ ਵੀ ਮੰਨੀ।
ਐਮਸੀ ਪ੍ਰਗਟ ਸਿੰਘ ਘੁਮਾਣ ਨੇ ਦੱਸਿਆ ਕਿ ਪੁਲਿਸ ਨੂੰ ਕਈ ਵਾਰ ਫੋਨ ਕੀਤਾ ਗਿਆ, ਪਰ ਜਦੋਂ ਪੁਲਿਸ ਸਮੇਂ 'ਤੇ ਨਹੀਂ ਪਹੁੰਚੀ ਤਾਂ ਉਹ ਖੁਦ ਚੋਰ ਨੂੰ ਥਾਣੇ ਲੈ ਗਏ।