ਸਕੂਲ ਖੁੱਲ੍ਹਦੇ ਹੀ ਧਮਕੀ ਭਰੀ ਈ-ਮੇਲ! , CM ਸੈਣੀ ਦਾ ਦਫ਼ਤਰ ਵੀ ਨਿਸ਼ਾਨੇ 'ਤੇ

ਹਰਿਆਣਾ ਦੇ ਅੰਬਾਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ 4 ਸਾਲਾ ਨਿਰਵੈਰ ਨੂੰ ਕਰੀਬ 21 ਘੰਟਿਆਂ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬਾਹਰ ਕੱਢਿਆ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ।

ਜਾਣਕਾਰੀ ਮੁਤਾਬਕ ਨਿਰਵੈਰ ਮੰਗਲਵਾਰ ਸਵੇਰੇ ਆਪਣੇ ਪਿਤਾ ਨਾਲ ਖੇਤ ਗਿਆ ਸੀ। ਪਿਤਾ ਨੇ ਪਹਿਲਾਂ ਉਸ ਨੂੰ ਨਾਲ ਲਿਜਾਣ ਤੋਂ ਮਨ੍ਹਾਂ ਕੀਤਾ, ਪਰ ਉਸ ਦੀ ਜ਼ਿੱਦ ਅੱਗੇ ਝੁਕਦੇ ਹੋਏ ਨਾਲ ਲੈ ਗਏ।

ਖੇਤ ਵਿੱਚ ਖੇਡਦਿਆਂ-ਖੇਡਦਿਆਂ ਨਿਰਵੈਰ ਖੁੱਲ੍ਹੇ ਪਏ 220 ਫੁੱਟ ਡੂੰਘੇ ਬੋਰਵੈੱਲ ਕੋਲ ਪਹੁੰਚ ਗਿਆ ਅਤੇ ਪੈਰ ਫਿਸਲਣ ਕਾਰਨ ਅੰਦਰ ਡਿੱਗ ਗਿਆ।

ਘਟਨਾ ਤੋਂ ਬਾਅਦ ਫੌਜ, NDRF, SDRF ਅਤੇ ਹੋਰ ਬਚਾਅ ਟੀਮਾਂ ਨੇ ਕਰੀਬ 21 ਘੰਟਿਆਂ ਤੱਕ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ। ਬੁੱਧਵਾਰ ਤੜਕੇ ਬੱਚੇ ਨੂੰ ਬਾਹਰ ਕੱਢਿਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰਕ ਮੈਂਬਰਾਂ ਮੁਤਾਬਕ ਨਿਰਵੈਰ ਕਈ ਸਾਲਾਂ ਦੀਆਂ ਅਰਦਾਸਾਂ ਅਤੇ ਮੰਨਤਾਂ ਤੋਂ ਬਾਅਦ ਪੈਦਾ ਹੋਇਆ ਸੀ। ਉਹ ਇੱਕ ਦਿਨ ਪਹਿਲਾਂ ਹੀ ਆਪਣੀ ਨਾਨਕੇ ਤੋਂ ਵਾਪਸ ਆਇਆ ਸੀ ਅਤੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਆਪਣੇ ਪਿਤਾ ਨਾਲ ਖੇਤ ਜਾਣ ਦੀ ਜ਼ਿੱਦ ਕਰ ਰਿਹਾ ਸੀ।

ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।

JOIN US ON

Telegram
Sponsored Links by Taboola