Moscow Concert Hall Attack| ਰੂਸ ਦੇ ਮਾਸਕੋ 'ਚ ਵੱਡਾ ਦਹਿਸ਼ਤਗਰਦੀ ਹਮਲਾ, 60 ਮਰੇ

Moscow Concert Hall Attack| ਰੂਸ ਦੇ ਮਾਸਕੋ 'ਚ ਵੱਡਾ ਦਹਿਸ਼ਤਗਰਦੀ ਹਮਲਾ, 60 ਮਰੇ 
#Moscow #Russia #WorldNews #Firing #BREAKING #abpsanjha #abplive #PMModi 
ਰੂਸ ਦੇ ਮਾਸਕੋ ਵਿੱਚ ਕ੍ਰੋਕਸ ਸਿਟੀ ਹਾਲ ਵਿੱਚ ਸ਼ੁੱਕਰਵਾਰ (22 ਮਾਰਚ) ਸ਼ਾਮ ਨੂੰ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ 'ਚ 70 ਲੋਕਾਂ ਦੀ ਮੌਤ ਹੋ ਗਈ ਜਦਕਿ 145 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸਲਾਮਿਕ ਸਟੇਟ (IS) ਨੇ ਇਸ ਅੱਤਵਾਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਉਹਨਾਂ ਕਿਹਾ, "ਅਸੀਂ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸੀ ਸੰਘ ਦੀ ਸਰਕਾਰ ਤੇ ਲੋਕਾਂ ਨਾਲ ਇਕਜੁਤਾ ਨਾਲ ਖੜ੍ਹਾ ਹੈ।"

JOIN US ON

Telegram
Sponsored Links by Taboola