Russia Ukraine War : ਰੂਸ ਦੀਆਂ 84 ਮਿਜ਼ਾਇਲਾਂ ਨੇ ਯੂਕਰੇਨ 'ਚ ਬਰਪਾਇਆ ਕਹਿਰ

Continues below advertisement

 ਰੂਸ ਅਤੇ ਯੂਕਰੇਨ (Russia-Ukraine War) ਵਿਚਾਲੇ ਜੰਗ ਨੂੰ 8 ਮਹੀਨੇ ਹੋਣ ਵਾਲੇ ਹਨ ਪਰ ਇਹ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਹੁਣ ਇਕ ਵਾਰ ਫਿਰ ਇਹ ਜੰਗ ਤੇਜ਼ ਹੋਣ ਦੀ ਉਮੀਦ ਹੈ। ਇੱਕ ਪਾਸੇ ਜਿੱਥੇ ਯੂਕਰੇਨ ਨੇ ਰੂਸ ਵਰਗੇ ਤਾਕਤਵਰ ਦੇਸ਼ ਨੂੰ ਸਖ਼ਤ ਟੱਕਰ ਦਿੱਤੀ ਹੈ, ਉੱਥੇ ਇਹ ਪੁਤਿਨ ਲਈ ਵੀ ਇਹ ਇੱਜ਼ਤ ਦੀ ਲੜਾਈ ਬਣ ਗਈ ਹੈ। ਕ੍ਰੀਮੀਆ (Crimea) 'ਚ ਪੁਲ 'ਤੇ ਹੋਏ ਵੱਡੇ ਧਮਾਕੇ ਤੋਂ ਬਾਅਦ ਹੁਣ ਇਹ ਜੰਗ ਤੇਜ਼ ਹੋ ਗਈ ਹੈ। ਰੂਸ ਨੂੰ ਕ੍ਰੀਮੀਆ ਨਾਲ ਜੋੜਨ ਵਾਲੇ ਇਸ ਇਕਲੌਤੇ ਪੁਲ ਨੂੰ ਪੁਤਿਨ ਦਾ ਡਰੀਮ ਪ੍ਰੋਜੈਕਟ ਮੰਨਿਆ ਜਾਂਦਾ ਸੀ। ਜਵਾਬੀ ਕਾਰਵਾਈ 'ਚ ਰੂਸ ਨੇ ਬੀਤੀ ਰਾਤ (8 ਅਕਤੂਬਰ) ਜ਼ਪੋਰੀਜ਼ੀਆ (Zaporizhzhia) ਦੇ ਰਿਹਾਇਸ਼ੀ ਇਲਾਕੇ 'ਤੇ ਮਿਜ਼ਾਈਲ ਹਮਲਾ ਕੀਤਾ, ਜਿਸ 'ਚ 17 ਲੋਕ ਮਾਰੇ ਗਏ ਅਤੇ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ।

Continues below advertisement

JOIN US ON

Telegram