Avani Dias | Nijjar ਦੇ ਕ/ਤ.ਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ
Avani Dias | Nijjar ਦੇ ਕ/ਤ.ਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ
#Avanidias #Reporter #abc #abplive
ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਛੱਡ ਦਿੱਤਾ ਹੈ।
ਪੱਤਰਕਾਰ ਅਵਨੀ ਡਾਇਸ ਨੇ ਭਾਰਤ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਨੇ |
ਤੇ ਕਿਹਾ ਹੈ ਕਿ ਸਰਕਾਰ ਵੱਲੋਂ ਉਸਦਾ ਵੀਜ਼ਾ ਨਹੀਂ ਵਧਾਇਆ ਗਿਆ ਤੇ ਮਜ਼ਬੂਰਨ ਉਸਨੂੰ ਦੇਸ਼ ਛੱਡਣਾ ਪਿਆ |
ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ
ਅਵਨੀ ਡਾਇਸ ਨੇ ਇਹ ਦਾਅਵਾ ਆਪਣੇ ਸੋਸ਼ਲ ਮੀਡੀਆ ਪੇਜ਼ ਉਪਰ ਕੀਤਾ ਹੈ।
ਅਵਨੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ
ਕਿ ਉਸ ਨੇ ਰਿਪੋਰਟਿੰਗ ਕਰਨ ਦੀਆਂ ਸੀਮਾਵਾਂ ਦਾ ਉਲੰਘਣ ਕੀਤਾ ਹੈ |
ਆਵਨਿ ਡਾਇਸ ਨੈ ਇਥੋਂ ਤੱਕ ਦਾਅਵਾ ਕੀਤਾ ਕਿ
ਉਸਨੇ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕੀਤੀ ਸੀ
ਜਿਸ ਕਾਰਨ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਉਸ ਨੂੰ
19 ਅਪਰੈਲ ਨੂੰ ਭਾਰਤ ਛੱਡਣਾ ਪਿਆ।
ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ।
ਡਾਇਸ ਨੇ ਆਪਣੀ ਪੋਸਟ 'ਚ ਇਹ ਵੀ ਕਿਹਾ ਕਿ
ਭਾਰਤੀ ਮੰਤਰਾਲੇ ਦੇ ਨਿਰਦੇਸ਼ ਕਾਰਨ ਉਸਨੂੰ ਚੋਣਾਂ ਸਬੰਧੀ ਰਿਪੋਰਟਿੰਗ ਕਰਨ ਦੀ ਮਾਨਤਾ ਵੀ ਨਹੀਂ ਮਿਲੇਗੀ।
ਅਤੇ ਉਹ ਉਸ ਦੇਸ਼ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਕਲੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ Mother of democracy ਯਾਨੀ ‘ਲੋਕਤੰਤਰ ਦੀ ਮਾਂ’ ਆਖਦੇ ਹਨ।’’
ਹਾਲਾਂਕਿ ਆਸਟਰੇਲਿਆਈ ਸਰਕਾਰ ਦੇ ਦਖ਼ਲ ਮਗਰੋਂ ਉਸ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ
ਜਦੋਂਕਿ ਇਸ ਦੀ ਜਾਣਕਾਰੀ ਉਸ ਨੂੰ ਉਡਾਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਤੀ ਗਈ।
ਉਧਰ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਆਸਟਰੇਲਿਆਈ ਪੱਤਰਕਾਰ ਵੱਲੋਂ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਤੇ ਗੁਮਰਾਹਕੁੰਨ ਹਨ।
ਸੂਤਰ ਦਾ ਕਹਿਣਾ ਹੈ ਕਿ ਡਾਇਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਸੀ |
ਕਿਓਂਕਿ ਡਾਇਸ ਨੇ ਵਿਜੈ ਫੀਸ 18 ਅਪਰੈਲ ਨੂੰ ਦਿੱਤੀ ਸੀ ਅਤੇ ਉਸੇ ਦਿਨ ਉਸ ਦਾ ਵੀਜ਼ਾ ਜੂਨ ਦੇ ਅਖ਼ੀਰ ਤੱਕ ਵਧਾ ਦਿੱਤਾ ਗਿਆ ਸੀ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en