B R Ambedkar Statue In America: ਅਮਰੀਕਾ 'ਚ ਗੂੰਜਿਆ ਜੈ ਭੀਮ ਦਾ ਨਾਅਰਾ, ਭਾਰਤ ਤੋਂ ਬਾਹਰ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ ਦਾ ਕੀਤਾ ਗਿਆ ਉਦਘਾਟਨ, ਵੇਖੋ ਸ਼ਾਨਦਾਰ ਵੀਡੀਓ
B R Ambedkar Statue In America: ਅਮਰੀਕਾ 'ਚ ਗੂੰਜਿਆ ਜੈ ਭੀਮ ਦਾ ਨਾਅਰਾ, ਭਾਰਤ ਤੋਂ ਬਾਹਰ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ ਦਾ ਕੀਤਾ ਗਿਆ ਉਦਘਾਟਨ, ਵੇਖੋ ਸ਼ਾਨਦਾਰ ਵੀਡੀਓ
ਅਮਰੀਕਾ 'ਚ ਸਥਾਪਤ ਕੀਤੀ ਗਈ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ
#America #BRAmbedkar #Statue #abplive
ਭਾਰਤ ਤੋਂ ਬਾਅਦ ਹੁਣ ਦੁਨੀਆ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਵਿੱਚ ਵੀ ਜੈ ਭੀਮ ਦਾ ਨਾਅਰਾ ਗੂੰਜਿਆ ਹੈ।
ਅਜਿਹਾ ਇਸ ਲਈ ਕਿਉਂਕਿ ਭਾਰਤ ਤੋਂ ਬਾਹਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਸਭ ਤੋਂ ਵੱਡੀ ਮੂਰਤੀ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ ਹੈ
19 ਫੁੱਟ ਉਚਾ ਇਹ ਬੁੱਤ ਅਮਰੀਕਾ ਦੇ ਮੈਰੀਲੈਂਡ ਸ਼ਹਿਰ 'ਚ ਸਥਾਪਤ ਕੀਤਾ ਗਿਆ।
ਇਸ ਨੂੰ Statue of Equality ਦਾ ਨਾਮ ਦਿੱਤਾ ਗਿਆ ਹੈ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ 500 ਤੋਂ ਵੱਧ ਭਾਰਤੀ-ਅਮਰੀਕੀ ਨਾਗਰਿਕਾਂ ਤੋਂ ਇਲਾਵਾ ਭਾਰਤ ਅਤੇ ਹੋਰ ਦੇਸ਼ਾਂ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ।
ਹਾਲਾਂਕਿ ਇਸ ਦੌਰਾਨ ਮੌਸਮ ਖ਼ਰਾਬ ਵੀ ਹੋਇਆ ਤੇ ਬਾਰਿਸ਼ ਵੀ
ਲੇਕਿਨ Statue of Equality ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਲੋਕਾਂ ਦਾ ਉਤਸ਼ਾਹ ਭਾਰੀ ਮੀਂਹ ਤੋਂ ਬਾਅਦ ਵੀ ਘੱਟ ਨਹੀਂ ਹੋਇਆ।
ਉਦਘਾਟਨ ਮੌਕੇ ਹਾਜ਼ਰ ਲੋਕਾਂ ਨੇ ਜੈ ਭੀਮ ਦੇ ਨਾਅਰੇ ਵੀ ਲਾਏ।
ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਹੈ, ਜਿਨ੍ਹਾਂ ਨੂੰ ਲੋਹ ਪੁਰਸ਼ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਮ ਦਿੱਤਾ ਗਿਆ ਹੈ |
ਜੋ ਕਿ ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ ਦੇ ਹੇਠਾਂ ਨਰਮਦਾ ਦੇ ਇੱਕ ਟਾਪੂ ਉੱਤੇ ਸਥਾਪਿਤ ਕੀਤੀ ਗਈ ਹੈ।
ਇਸ ਮੂਰਤੀ ਨੂੰ ਮਸ਼ਹੂਰ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ।ਉਥੇ ਹੀ ਅਮਰੀਕਾ ਵਿੱਚ ਸਥਾਪਤ ਕੀਤੀ ਗਈ ਡਾ. ਭੀਮ ਰਾਓ ਅੰਬੇਡਕਰ ਦਾ ਸਭ ਤੋਂ ਉੱਚੀ ਪ੍ਰਤੀਮਾ ਵੀ ਮੂਰਤੀਕਾਰ ਰਾਮ ਸੁਤਾਰ ਨੇ ਹੀ ਬਣਾਈ ਹੈ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...