ਚਿੱਪ ਉਤਪਾਦਨ 'ਚ ਚੀਨ ਦਾ ਦਬਦਬਾ ਖ਼ਤਮ ਕਰੇਗਾ ਅਮਰੀਕਾ, ਬਾਇਡਨ ਨੇ ਪਾਸ ਕੀਤਾ 200 ਅਰਬ ਡਾਲਰ ਦਾ ਬਿੱਲ

Continues below advertisement

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਬੇਹੱਦ ਅਹਿਮ ਬਿੱਲ 'ਤੇ ਦਸਤਖਤ ਕੀਤੇ ਹਨ। ਇਸ ਬਿੱਲ ਦੇ ਜ਼ਰੀਏ ਅਮਰੀਕਾ ਹੁਣ ਸੈਮੀਕੰਡਕਟਰ ਅਤੇ ਚਿੱਪ ਉਤਪਾਦਨ 'ਚ ਚੀਨ ਦਾ ਦਬਦਬਾ ਖਤਮ ਕਰੇਗਾ। 200 ਅਰਬ ਡਾਲਰ ਦੇ ਇਸ ਬਿੱਲ ਰਾਹੀਂ ਅਮਰੀਕੀ ਕੰਪਨੀਆਂ ਨੂੰ ਮਦਦ ਦਿੱਤੀ ਜਾਵੇਗੀ ਤਾਂ ਜੋ ਉਹ ਇਸ ਖੇਤਰ ਵਿੱਚ ਚੀਨ ਨੂੰ ਮਾਤ ਦੇ ਸਕਣ। ਚੀਨ ਅਤੇ ਤਾਈਵਾਨ ਵਿਚਾਲੇ ਚੱਲ ਰਹੇ ਵਿਵਾਦ 'ਚ ਦੁਨੀਆ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਇਨ੍ਹਾਂ ਸੈਮੀਕੰਡਕਟਰਾਂ ਅਤੇ ਚਿਪਸ ਨੂੰ ਲੈ ਕੇ ਖੜ੍ਹਾ ਹੈ। ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ, ਤਾਂ ਸੈਮੀਕੰਡਕਟਰ ਅਤੇ ਚਿੱਪ ਬਾਜ਼ਾਰ ਦੀ ਆਮਦ ਲਗਪਗ 70% ਤੱਕ ਘੱਟ ਜਾਵੇਗੀ। ਤਾਈਵਾਨ 63 ਜਦੋਂ ਕਿ ਚੀਨ ਲਗਪਗ 7% ਸੈਮੀਕੰਡਕਟਰ ਅਤੇ ਚਿਪਸ ਬਣਾਉਂਦਾ ਹੈ।

Continues below advertisement

JOIN US ON

Telegram