California Murder : ਮੁਲਜ਼ਮ ਦਾ ਭਰਾ ਵੀ ਗ੍ਰਿਫਤਾਰ; ਮਿਟਾ ਰਿਹਾ ਸੀ ਸਬੂਤ

Sikh Family Killed In America : ਕੈਲੀਫੋਰਨੀਆ (California) 'ਚ ਭਾਰਤੀ ਮੂਲ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 48 ਸਾਲਾ ਵਿਅਕਤੀ ਨੇ 17 ਸਾਲ ਪਹਿਲਾਂ ਅਜਿਹਾ ਹੀ ਅਪਰਾਧ ਕੀਤਾ ਸੀ। ਉਸ ਘਟਨਾ ਦੇ ਪੀੜਤ ਪਹਿਲੀ ਵਾਰ ਸਾਹਮਣੇ ਆਏ ਹਨ। ਪੀੜਤਾਂ ਨੇ ਇਸ ਮਾਮਲੇ 'ਚ ਸਥਾਨਕ ਨਿਊਜ਼ ਨੈੱਟਵਰਕ ਨਾਲ ਗੱਲਬਾਤ ਕੀਤੀ ਹੈ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨੇ 2005 ਦੀ ਲੁੱਟਖੋਹ ਸਮੇਤ ਜੀਸਸ ਮੈਨੁਅਲ ਸਲਗਾਡੋ ਦਾ ਰਿਕਾਰਡ ਵੀ ਸਾਂਝਾ ਕੀਤਾ।  ਜੀਸਸ ਨੇ ਲੁੱਟਖੋਹ ਦੇ ਦੋਸ਼ ਵਿਚ 8 ਸਾਲ ਜੇਲ੍ਹ ਦੀ ਸਜ਼ਾ ਕੱਟੀ ਹੈ।

JOIN US ON

Telegram
Sponsored Links by Taboola