China 'ਚ ਇਕ ਵਾਰ ਫਿਰ Corona ਦੀ ਦਹਿਸ਼ਤ
China Beijing Explosive Covid-19 Outbreak: ਕੋਰੋਨਾ ਮਹਾਮਾਰੀ ਕਾਰਨ ਚੀਨ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ। ਰਾਜਧਾਨੀ ਬੀਜਿੰਗ 'ਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇੱਥੇ ਕੋਵਿਡ-19 ਦੇ ਵਿਸਫੋਟਕ ਪ੍ਰਕੋਪ ਦੀ ਸਥਿਤੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਰਕਾਰੀ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰਾਜਧਾਨੀ ਬੀਜਿੰਗ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲੇ ਨੇ ਬੀਜਿੰਗ ਵਿੱਚ ਕੋਰੋਨਾ ਵਿਸਫੋਟ (Covid-19 in Beijing) ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।