World Corona Update: 3 ਕਰੋੜ 30 ਲੱਖ ਤੋਂ ਵੱਧ ਕੇਸ, 2 ਕਰੋੜ 44 ਲੱਖ ਹੋਏ ਸਿਹਤਯਾਬ

ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਅਜੇ ਵੀ ਕੌਮਾਂਤਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ 'ਚ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 93 ਹਜ਼ਾਰ ਨਵੇਂ ਕੇਸ ਦਰਜ ਕੀਤੇ ਗਏ ਤੇ 5,297 ਲੋਕਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ 'ਚ ਦੋ ਲੱਖ, 33 ਹਜ਼ਾਰ ਮਰੀਜ਼ ਠੀਕ ਹੋਏ ਹਨ। ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 30 ਲੱਖ ਲੋਕ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 9 ਲੱਖ, 98 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਤੇ ਦੋ ਕਰੋੜ, 44 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 76 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।

JOIN US ON

Telegram
Sponsored Links by Taboola