ਅਮਰੀਕੀ ਸਿੱਖ ਦੀਦਾਰ ਸਿੰਘ ਬੈਂਸ ਦਾ ਦੇਹਾਂਤ
ਸਿੱਖਾਂ ਦੇ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਲਈ ਅਮਰੀਕਾ ਵਿੱਚ ਆਵਾਜ਼ ਉਠਾਉਣ ਵਾਲੇ ਵਿਸ਼ਵ ਪ੍ਰਸਿੱਧ ਜ਼ਿਮੀਂਦਾਰ ਦੀਦਾਰ ਸਿੰਘ ਬੈਂਸ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।ਉਹ ਅਮਰੀਕਾ ਦੇ ਕੈਲੀਫੋਰਨੀਆ ਵਿੱਚ 'ਪੀਚ ਕਿੰਗ' ਵਜੋਂ ਜਾਣੇ ਜਾਂਦੇ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਦਾਰ ਸਿਘ ਬੈਂਸ ਦੇ ਦੇਹਾਂਤ ਉੱਤੇ ਦੁੱਖ ਜਤਾਇਆ।ਦੀਦਾਰ ਸਿੰਘ ਕੇਵਲ ਇੱਕ ਸਫ਼ਲ ਕਿਸਾਨ ਵਜੋਂ ਵੀ ਹੀ ਨਹੀਂ ਜਾਣੇ ਜਾਂਦੇ ਸੀ ਸਗੋਂ ਅਮਰੀਕਾ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਿੱਚ ਵੀ ਉਨ੍ਹਾਂ ਦਾ ਖਾਸਾ ਯੋਗਦਾਨ ਸੀ।ਪੰਜਾਬ ਅਤੇ ਅਮਰੀਕਾ ਵਿੱਚ 80ਵਿਆਂ ਦੇ ਦੌਰ ਵਿੱਚ ਉਹ ਸਿੱਖ ਸਰਗਰਮੀਆਂ ਵਿੱਚ ਐਕਟਿਵ ਰਹੇ ਸਨ।
Tags :
HumanRights WorldFamousDidarSinghBains PeachKing ShiromanicommitteePresidentHarjinderSinghDhami JathedarGianiHarpreet Singh