America Firing: ਮੈਕਸੀਕੋ ਦੇ ਸਿਟੀ ਹਾਲ 'ਚ ਅੰਨ੍ਹੇਵਾਹ ਗੋਲੀਬਾਰੀ, ਮੇਅਰ ਸਮੇਤ 10 ਲੋਕਾਂ ਦੀ ਮੌਤ

Continues below advertisement

America Firing: ਮੈਕਸੀਕੋ ਦੇ ਸਿਟੀ ਹਾਲ 'ਚ ਅੰਨ੍ਹੇਵਾਹ ਗੋਲੀਬਾਰੀ, ਮੇਅਰ ਸਮੇਤ 10 ਲੋਕਾਂ ਦੀ ਮੌਤ

America Firing: ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਅਮਰੀਕਾ ਦੇ ਮੈਕਸੀਕੋ ਦੇ ਮੈਕਸੀਕਨ ਸਿਟੀ ਹਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਿਟੀ ਹਾਲ 'ਚ ਗੋਲੀਬਾਰੀ ਹੋਈ ਹੈ, ਜਿਸ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਮੇਅਰ ਵੀ ਸ਼ਾਮਲ ਹੈ।

ਰਿਪੋਰਟਾਂ ਮੁਤਾਬਕ ਮੈਕਸੀਕਨ ਸਿਟੀ ਹਾਲ 'ਚ ਇਕ ਸਮਾਗਮ ਚੱਲ ਰਿਹਾ ਸੀ, ਜਿਸ ਦੌਰਾਨ ਇਕ ਅਣਪਛਾਤਾ ਵਿਅਕਤੀ ਹਾਲ 'ਚ ਦਾਖਲ ਹੋਇਆ ਅਤੇ ਕੁਝ ਸਕਿੰਟਾਂ ਲਈ ਇੰਤਜ਼ਾਰ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮੇਅਰ ਤੋਂ ਇਲਾਵਾ ਉਸ ਦੇ ਪਿਤਾ, ਸਾਬਕਾ ਮੇਅਰ ਅਤੇ ਮਿਊਂਸੀਪਲ ਪੁਲਸ ਦੇ ਅਧਿਕਾਰੀ ਵੀ ਮਾਰੇ ਗਏ ਸਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ।

ਸਾਹਮਣੇ ਆਈਆਂ ਤਸਵੀਰਾਂ
ਸਾਹਮਣੇ ਆਈਆਂ ਤਸਵੀਰਾਂ 'ਚ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਇਕ ਕੰਧ 'ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਘੱਟੋ-ਘੱਟ 30-35 ਨਿਸ਼ਾਨ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਤਸਵੀਰ ਵਿਚ ਦੋਸ਼ੀ ਵਿਅਕਤੀ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਪੁਲਸ ਨੇ ਫੜ ਲਿਆ ਹੈ। ਇਸ ਪੂਰੇ ਮਾਮਲੇ 'ਤੇ ਅਜੇ ਤੱਕ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਇਕ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

Continues below advertisement

JOIN US ON

Telegram