International News in Punjabi: ਬ੍ਰਾਜ਼ੀਲ 'ਚ ਡਰੱਗ ਮਾਫੀਆ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ, ਅਮਰੀਕਾ 'ਚ ਚੱਲਦੀ ਟ੍ਰੇਨ 'ਚ ਲੱਗੀ ਅੱਗ
ਬ੍ਰਾਜ਼ੀਲ 'ਚ ਡਰੱਗ ਮਾਫੀਆ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ
400 ਦੇ ਕਰੀਬ ਕਮਾਂਡੋਜ਼ ਤੋਂ ਇਲਾਵਾ 4 ਹੈਲੀਕੌਪਟਰ ਤੇ 10 ਬਖਤਰਬੰਦ ਗੱਡੀਆਂ ਦਾ ਵੀ ਹੋਇਆ ਇਸਤੇਮਾਲ ਕੀਤਾ ਗਿਆ....ਸੰਘਣੀ ਆਬਾਦੀ ਵਾਲੀ ਝੁੱਗੀ ਬਸਤੀ ਅਲੇਮਾਓ ਕੰਪਲੈਕਸ ਚ ਰੇਡ ਕੀਤੀ ਗਈ ਸੀ....ਵੱਡੀ ਗਿਣਤੀ ਚ ਹਥਿਆਰਬੰਦ ਕਮਾਂਡੋਜ਼ ਇੱਥੇ ਪਹੁੰਚੇ....ਹੈਲੀਕੌਪਟਰ ਅਤੇ ਬਖਤਰਬੰਦ ਗੱਡੀਆਂ ਪਹੁੰਚੀਆਂ ਅਤੇ ਮਾਫੀਆ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ...ਇਸ ਦੌਰਾਨ 18 ਲੋਕਾਂ ਦੀ ਮੌਤ ਦੀ ਖਬਰ ਹੈ....ਮਾਫੀਆ ਨਾਲ ਜੁੜੇ ਲੋਕਾਂ ਨੇ ਵੀ ਹੈਲੀਕੌਪਟਰ ਤੇ ਫਾਇਰ ਦਾਗੇ..... ਇਸ ਕਾਰਵਾਈ ਦੌਰਾਨ ਇਕ ਪੁਲਿਸ ਅਫਸਰ ਦੇ ਵੀ ਮਾਰੇ ਜਾਣ ਦੀ ਖਬਰ ਹੈ।
ਅਮਰੀਕਾ 'ਚ ਚੱਲਦੀ ਟ੍ਰੇਨ 'ਚ ਲੱਗੀ ਅੱਗ, ਯਾਤਰੀਆਂ ਨੇ ਖਿੜਕੀ ਤੋਂ ਛਾਲ ਮਾਰ ਬਚਾਈ ਜਾਨ
ਅਮਰੀਕਾ ਦੇ ਬੋਸਟਨ 'ਚ ਚੱਲਦੀ ਟਰੇਨ 'ਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੇ ਸਮੇਂ ਟਰੇਨ 'ਚ ਕਰੀਬ 200 ਯਾਤਰੀ ਸਵਾਰ ਸਨ। ਟਰੇਨ ਮਿਸਟਿਕ ਨਦੀ 'ਤੇ ਬਣੇ ਪੁਲ ਤੋਂ ਲੰਘ ਰਹੀ ਸੀ। ਫਿਰ ਉਸ ਦੇ ਇੰਜਣ ਨੂੰ ਅੱਗ ਲੱਗ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਲੋਕਾਂ ਨੂੰ ਆਪਣੀ ਜਾਨ ਬਚਾਉਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹਾਦਸੇ ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।