ਲੁੱਟੇਰੇ ਵਲੋਂ ਗੋਲੀ ਮਾਰਨ ਕਰਕੇ ਹੋਈ Rapper PnB Rock ਦੀ ਮੌਤ
Rapper PnB Rock killed in Los Angeles: ਅਮਰੀਕੀ Rapper PnB Rock ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਨਾਲ ਰੈਪਰ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਰੈਪਰ PnB Rock ਫਿਲਾਡੇਲਫੀਆ, ਪੈਨਸਿਲਵੇਨੀਆ, ਅਮਰੀਕਾ ਦੇ ਰਹਿਣ ਵਾਲੇ ਹਨ। ਉਸ ਨੂੰ 2016 ਵਿੱਚ ਆਪਣੇ ਗੀਤ 'ਸੇਲਫਿਸ਼' ਲਈ ਪ੍ਰਸਿੱਧੀ ਮਿਲੀ। ਗਾਇਕ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਲਾਸ ਏਂਜਲਸ ਵਿੱਚ ਰੋਸਕੋ ਦੇ ਚਿਕਨ ਐਂਡ ਵੈਫਲਜ਼ ਰੈਸਟੋਰੈਂਟ ਵਿੱਚ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਸੀ। ਲਾਸ ਏਂਜਲਸ ਦੇ ਪੁਲਿਸ ਅਧਿਕਾਰੀ ਕੈਲੀ ਮੁਨੀਜ਼ ਨੇ ਦੱਸਿਆ ਕਿ ਮੇਨ ਸਟ੍ਰੀਟ ਅਤੇ ਮੈਨਚੈਸਟਰ ਐਵੇਨਿਊ 'ਤੇ ਸਥਿਤ ਮਸ਼ਹੂਰ ਭੋਜਨਖਾਨੇ 'ਚ ਦੁਪਹਿਰ 1:15 ਵਜੇ ਗੋਲੀਬਾਰੀ ਹੋਈ। ਉਨ੍ਹਾਂ ਨੇ ਕਿਹਾ ਕਿ ਉਹ ਪੀੜਤਾ ਦੀ ਪਛਾਣ ਦਾ ਖੁਲਾਸਾ ਨਹੀਂ ਕਰੇਗੀ।
Tags :
America International News Punjabi News ABP Sanjha American Rapper PNB Rock Cult Of American Rapper Shooting At Restaurant South Los Angeles Chicken And Waffles Restaurant Main Street Manchester Avenue