Iran 'ਚ Hijab ਖਿਲਾਫ ਜੰਗ, ਔਰਤਾਂ ਨੇ ਸਾੜਿਆ ਹਿਜਾਬ ਤੇ ਕੱਟੇ ਲਏ ਵਾਲ

Continues below advertisement

Iran Protest Over Hijab: ਈਰਾਨ ਵਿੱਚ ਹਿਜਾਬ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਔਰਤਾਂ ਸੜਕਾਂ 'ਤੇ ਉਤਰ ਆਈਆਂ ਹਨ। ਸ਼ਹਿਰ ਵਿੱਚ ਹਾਹਾਕਾਰ ਮੱਚੀ ਹੋਈ ਹੈ। ਈਰਾਨ 'ਚ ਹਿਜਾਬ ਪਹਿਨਣ ਦੇ ਸਖ਼ਤ ਕਾਨੂੰਨ ਦੇ ਬਾਵਜੂਦ ਕਈ ਥਾਵਾਂ 'ਤੇ ਔਰਤਾਂ ਹਿਜਾਬ ਉਤਾਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਹਿਜਾਬ ਨੂੰ ਸਾੜ ਰਹੀਆਂ ਹਨ। ਕਈ ਥਾਵਾਂ 'ਤੇ ਔਰਤਾਂ ਨੇ ਵਿਰੋਧ 'ਚ ਆਪਣੇ ਵਾਲ ਵੀ ਕੱਟੇ ਲਏ। ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਅਜਿਹੀ ਚੰਗਿਆੜੀ ਉੱਠੀ ਕਿ ਈਰਾਨ ਦੇ ਕਈ ਸ਼ਹਿਰ ਇਸ ਦੀ ਲਪੇਟ ਵਿਚ ਆ ਗਏ। ਜਿਸ ਦੀ ਲਾਟ ਹੁਣ ਵਿਦੇਸ਼ਾਂ ਵਿੱਚ ਵੀ ਪੁੱਜਣੀ ਸ਼ੁਰੂ ਹੋ ਗਈ ਹੈ। ਹੱਕਾਂ ਦੀ ਇਸ ਲੜਾਈ ਵਿੱਚ ਈਰਾਨ ਸੜ ਰਿਹਾ ਹੈ। ਹਾਲਾਂਕਿ ਇਰਾਨ ਇਸ ਨੂੰ ਆਪਣਾ ਘਰੇਲੂ ਮਾਮਲਾ ਦੱਸ ਕੇ ਹਿਜਾਬ ਦੇ ਖਿਲਾਫ ਦੁਨੀਆ 'ਚ ਉੱਠ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Continues below advertisement

JOIN US ON

Telegram