US Air Strike । ਅਮਰੀਕਾ ਦੀ ਸੋਮਾਲਿਆ 'ਤੇ ਏਅਰ ਸਟ੍ਰਾਈਕ

America Strike In Somalia: ਸ਼ੁੱਕਰਵਾਰ (20 ਜਨਵਰੀ) ਨੂੰ ਅਮਰੀਕੀ ਫੌਜ ਨੇ ਸੋਮਾਲੀ ਸ਼ਹਿਰ 'ਚ ਵੱਡਾ ਹਮਲਾ ਕੀਤਾ, ਜਿਸ 'ਚ ਅਲ ਸ਼ਬਾਬ ਦੇ 30 ਲੜਾਕੇ ਮਾਰੇ ਗਏ। ਇੱਥੇ ਸੋਮਾਲੀਆ ਦੀ ਫੌਜ ਅਤੇ ਅਲ ਸ਼ਬਾਬ ਦੇ ਲੜਾਕਿਆਂ ਵਿਚਕਾਰ ਲੜਾਈ ਚੱਲ ਰਹੀ ਹੈ। ਅਮਰੀਕੀ ਫੌਜ ਦਾ ਇਹ ਹਮਲਾ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 260 ਕਿਲੋਮੀਟਰ ਉੱਤਰ-ਪੂਰਬ ਵਿਚ ਗਲਕਾਡ ਨੇੜੇ ਹੋਇਆ। ਅਮਰੀਕੀ ਅਫ਼ਰੀਕਾ ਕਮਾਂਡ ਮੁਤਾਬਕ ਇਸ ਹਮਲੇ ਵਿੱਚ ਕੋਈ ਵੀ ਨਾਗਰਿਕ ਜ਼ਖ਼ਮੀ ਜਾਂ ਮਾਰਿਆ ਨਹੀਂ ਗਿਆ। ਇਕ ਰੱਖਿਆ ਅਧਿਕਾਰੀ ਮੁਤਾਬਕ ਹਵਾਈ ਹਮਲੇ ਦੇ ਸਮੇਂ ਅਮਰੀਕੀ ਬਲ ਜ਼ਮੀਨ 'ਤੇ ਮੌਜੂਦ ਨਹੀਂ ਸਨ।

 

 

JOIN US ON

Telegram
Sponsored Links by Taboola