Putin ਨੇ Edward Snowden ਨੂੰ Russian citizenship ਦੇਣ ਵਾਲੇ ਫ਼ਰਮਾਨ 'ਤੇ ਕੀਤੇ ਦਸਤਖ਼ਤ
Continues below advertisement
Ukraine Russia War: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਸਰਕਾਰ ਅਤੇ ਖੁਫੀਆ ਵਿਭਾਗ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ Edward Snowden ਨੂੰ ਰੂਸੀ ਨਾਗਰਿਕਤਾ ਦੇਣ ਵਾਲੇ ਫ਼ਰਮਾਨ 'ਤੇ ਦਸਤਖਤ ਕੀਤੇ ਹਨ। ਹੁਣ ਸਨੋਡੇਨ ਅਧਿਕਾਰਤ ਤੌਰ 'ਤੇ ਰੂਸ ਦਾ ਨਾਗਰਿਕ ਬਣ ਗਿਆ ਹੈ। ਐਡਵਰਡ ਸਨੋਡੇਨ ਨੇ 2013 ਵਿੱਚ ਅਮਰੀਕੀ ਰੱਖਿਆ ਏਜੰਸੀ ਦੀਆਂ ਗੁਪਤ ਫਾਈਲਾਂ ਲੀਕ ਕੀਤੀਆਂ ਸੀ। ਜਿਸ ਤੋਂ ਬਾਅਦ ਉਹ ਚਰਚਾ 'ਚ ਆਇਆ। ਇਨ੍ਹਾਂ ਦਸਤਾਵੇਜ਼ਾਂ ਦੇ ਲੀਕ ਹੋਣ ਕਾਰਨ ਵਿਸ਼ਵ ਦ੍ਰਿਸ਼ 'ਤੇ ਅਮਰੀਕਾ ਦਾ ਅਕਸ ਬੁਰੀ ਤਰ੍ਹਾਂ ਖ਼ਰਾਬ ਹੋਇਆ ਸੀ। ਕੂਟਨੀਤਕ ਤੌਰ 'ਤੇ ਅਮਰੀਕਾ ਨੂੰ ਉਸ ਸਮੇਂ ਬਹੁਤ ਨਮੋਸ਼ੀ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
Continues below advertisement
Tags :
International News Vladimir Putin Punjabi News ABP Sanjha Russia President US Government US Intelligence Whistleblower Russian Citizenship Edward Snowden US Defense Agency Secret Files Leak