ਦੁਨੀਆ ਭਰ 'ਚ ਕੋਰੋਨਾ ਨਾਲ ਹਾਲ ਬੇਹਾਲ,9 ਲੱਖ ਪਾਰ ਮੌਤਾਂ ਦੀ ਗਿਣਤੀ

ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪੂਰੀ ਦੁਨੀਆਂ 'ਚ ਪੌਣੇ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਮੌਤ ਦਾ ਅੰਕੜਾ 9 ਲੱਖ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 4 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 4,288 ਲੋਕਾ ਦੀ ਜਾਨ ਚਲੀ ਗਈ ਹੈ।ਦੁਨੀਆਂ ਭਰ 'ਚ ਹੁਣ ਤਕ ਦੋ ਕਰੋੜ, 77 ਲੱਖ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਇਸ 'ਚ 9 ਲੱਖ, 844 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ ਇਕ ਕਰੋੜ, 98 ਲੱਖ ਲੋਕ ਠੀਕ ਵੀ ਹੋਏ ਹਨ। ਪੂਰੀ ਦੁਨੀਆਂ 'ਚ 70 ਲੱਖ ਐਕਟਿਵ ਕੇਸ ਹਨ ਯਾਨੀ ਕਿ ਫਿਲਹਾਲ 70 ਲੱਖ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

JOIN US ON

Telegram
Sponsored Links by Taboola