Breaking : ਅੰਮ੍ਰਿਤਸਰ ਏਅਰਪੋਰਟ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਂਦੇ 2 ਸ਼ਖਸ ਕਾਬੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਟੈਚੀ ‘ਚ ਪਾ ਕੇ ਅੰਮ੍ਰਿਤਸਰ ਤੋਂ ਪੁਣੇ ਲਿਜਾ ਰਹੇ ਯਾਤਰੀ ਗ੍ਰਿਫ਼ਤਾਰ
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਪਾਈਸ ਜੈੱਟ ਦੀ ਉਡਾਣ ਰਾਹੀਂ ਅਟੈਚੀ ‘ਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਸ਼ਟਰ ਦੇ ਪੁਣੇ ਵਿਖੇ ਲਿਜਾ ਰਹੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ‘ਚ ਇਹ ਦੋਵੇਂ ਯਾਤਰੀ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਪਾਈਸ ਜੈਟ ਦੀ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪਅਟੈਚੀ ‘ਚ ਪਾ ਕੇਪੁਣੇ ਵਿਖੇ ਲਿਜਾ ਰਹੇ ਸੀ। ਇਸ ਦੌਰਾਨਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਛਿਪੇ ਲਿਜਾ ਰਹੇ ਜਸਬੀਰ ਸਿੰਘ ਤੇ ਜਵਾਲਾ ਸਿੰਘ ਨੂੰ ਏਅਰਪੋਰਟ ‘ਤੇ ਕਾਬੂ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਮੌਕੇ ‘ਤੇ ਪਹੁੰਚੀ ਹੈ।
Tags :
Guru Granth Sahib Saroop In Bag Satkar Committee Spice Jet Rajasansi Airport Saroop Of Guru Granth Sahib 2 Person Arrested Abp Sanjha Amritsar Airport SGPC