Amarnath Yatra 2022: ਸਖ਼ਤ ਸੁਰੱਖਿਆ ਦਰਮਿਆਨ ਸ਼ੁਰੂ ਹੋਈ ਅਮਰਨਾਥ ਯਾਤਰਾ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ
Amarnath Yatra: ਪਵਿੱਤਰ ਅਮਰਨਾਥ ਯਾਤਰਾ ਵੀਰਵਾਰ (30 ਜੂਨ) ਤੋਂ ਸ਼ੁਰੂ ਹੋ ਗਈ। ਬਾਬਾ ਅਮਰਨਾਥ ਦੇ ਦਰਬਾਰ 'ਚ ਸ਼ਰਧਾਲੂਆਂ (pilgrims) ਦਾ ਜੱਥਾ ਪੁੱਜਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਸਵੇਰੇ ਜਦੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਪਹਿਲਗਾਮ ਬੇਸ ਕੈਂਪ ਪਹੁੰਚਿਆ ਤਾਂ ਉੱਥੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਯਾਤਰਾ ਦਾ ਰਸਤਾ ਬਾਬਾ ਬਰਫ਼ਾਨੀ (Baba Barfani) ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਅਮਰਨਾਥ ਯਾਤਰੀਆਂ (Amarnath Yatra 2022) ਦਾ ਸਥਾਨਕ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ। ਵੀਰਵਾਰ ਸਵੇਰੇ ਬਾਲਟਾਲ ਅਤੇ ਚੰਦਨਵਾੜੀ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਇਆ।
Tags :
Jammu And Kashmir Pilgrims Central Government Amarnath Yatra Baba Barfani Amarnath Yatra 2022