ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ

Continues below advertisement
ਅੱਜ ਗੁਰਤਾਗੱਦੀ ਦਿਵਸ ਤੇ ਵਿਸ਼ੇਸ਼ 
 
ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮ ਦਾਸ ਜੀ ਜੋ ਅਧਿਆਤਮਕ ਆਗੂ ਹੋਣ ਦੇ ਨਾਲ ਨਾਲ ਇਕ ਉੱਚ ਕੋਟੀ ਦੇ ਬਾਣੀਕਾਰ ਵੀ ਸਨ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਜੇਠਾ ਸੀ, ਆਪ ਦਾ ਪ੍ਰਕਾਸ਼ ਚੂਨਾਂ ਮੰਡੀ ਲਾਹੋਰ ਦੇ ਵਸਨੀਕ ਪਿਤਾ ਹਰਦਾਸ ਜੀ ਦੇ ਘਰ ਮਾਤਾ ਦਯਾ ਕੌਰ ਜੀ ਦੀ ਪਾਵਨ ਕੁੱਖੋਂ 1534 ਈ ਨੂੰ ਹੋਇਆ।ਬਚਪਨ ‘ਚ ਹੀ ਆਪਿ ਜੀ ਦੇ ਮਾਤਾ ਪਿਤਾ ਚਲਾਣਾ ਕਰ ਗਏ ਤੇ ਆਪ ਜੀ ਦੇ ਨਾਨੀ ਜੀ ਆਪ ਜੀ ਨੂੰ ਪਿੰਡ ਬਾਸਰਕੇ ਲੈ ਆਏ। ਇਸ ਤਰ੍ਹਾਂ ਆਪ ਛੋਟੀ ਉਮਰ ‘ਚ ਕਿਰਤ ਕਮਾਈ ਕਰਦੇ ਹੋਏ ਘੁਗਨੀਆਂ ਵੇਚਿਆ ਕਰਦੇ ਸਨ।
  ਸੋ ਇਸ ਤਰ੍ਹਾਂ ਹਾਲਾਤ ਆਪਿ ਜੀ  ਨੁੰ ਚੂਨਾਂ ਮੰਡੀ ਲਾਹੋਰ ਤੋਂ ਬਾਸਰਕੇ ਅਤੇ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਵਿਖੇ ਲੈ ਆਏ। ਪਰ ਦੁਸ਼ਵਾਰੀਆਂ ਦੇ ਸਮੁੰਦਰ ਨੂੰ ਚੀਰਦੇ ਹੋਏ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੰਗਤ ਸਦਕਾ ਆਤਮ ਨਿਰੰਭਰ ਹੋ ਸ਼ੁੱਭ ਗੁਣਾ ਦੀ ਮਹਿਕ ਵੰਡਦੇ ਅੱਗੇ ਹੀ ਅੱਗੇ ਵੱਧਦੇ ਗਏ
                 ਗੁਰੂ ਅਮਰਦਾਸ ਜੀ ਨੇ ਦੁੱਖਾਂ ਦੀਆਂ ਚਟਾਣਾ ਨੂੰ ਚੀਰਕੇ ਖਿੜੇ ਇਸ ਫੁੱਲ ਵਰਗੇ ਬਾਲਕ ਦੀ ਹਿੰਮਤ ਅਤੇ ਦੈਵੀ ਗੁਣਾ ਦੀ ਕਦਰ ਕਰਦਿਆਂ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਨਾਤਾ ਰਾਮਦਾਸ ਜੀ ਨਾਲ ਜੋੜਿਆ
  ਸੋ ਇਸ ਚੜਦੀ ਕਲਾ ਦੀ ਬਿਰਤੀ ਦੀ ਕਦਰ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਆਪਣਾ ਦਾਮਾਦ ਬਣਾ ਲਿਆ ਪਰ ਰਾਮਦਾਸ ਜੀ ਸਦਾ ਮਨ ਨੀਵਾਂ ਤੇ ਮਤ ਉੱਚੀ ਰੱਖਦੇ, ਲਾਹੋਰ ਤੋਂ ਆਏ ਰਾਮਦਾਸ ਜੀ ਦੇ ਸ਼ਰੀਕਾਂ ਨੇ ਸੇਵਾ ਕਰਦਿਆਂ ਵੇਖ ਸਹੁਰਿਆਂ ਦਾ ਚਾਕਰ ਕਹਿ ਮਿਹਣਿਆ ਦੀ ਝੜੀ ਲਾ ਦਿੱਤੀ.ਜੇ ਕੋਈ ਨਿੰਦ ਕਰੇ ਹਰਿ ਜਨ ਕੀ  ਆਪੁਨਾ ਗੁਨੁ ਨਾ ਗਵਾਵੈ
ਦਾ ਉਪਦੇਸ਼ ਦੇਣ ਵਾਲੇ ਰਾਮਦਾਸ ਪਾਤਸ਼ਾਹ ਜੀ ਦੀ ਸਹਿਜ ਅਵਸਥਾ ਵਿਚ ਕੋਈ ਫਰਕ ਨਾਂ ਪਿਆ
ਗੁਰੂ ਰਜ਼ਾ ਦੇ ਸੰਚੇ ਵਿਚ ਅੇਸਾ ਢਾਲਿਆ ਕਿ ਨਤੀਜਿਆਂ ਤੋਂ ਬੇਪਰਵਾਹ ਹੋ ਕੇ ਗੁਰੂ ਹੁਕਮ ‘ਚ ਕਰਮਸ਼ੀਲ ਹੋਣਾ ਹੀ ਧਰਮ ਬਣ ਗਿਆ ਤੇ ਅੋਕੜ ਹਾਲਾਤ ਤੇ ਮਜਬੂਰੀਆਂ ਨੂੰ ਪਛਾੜ ਕੇ ਆਤਮ ਹੁਲਾਸ ਵਿਚ ਲਟ ਲਟ ਬਲਦੀ ਇਸ ਜੋਤਿ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਜੋਤਿ ਇਕ ਮਿਕ ਕਰਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਜੋਤਿ ਦੇ ਵਾਰਸ ਬਣਾ ਦਿੱਤਾ
 ਗੁਰੂ ਰਾਮਦਾਸ ਜੀ ਦਾ ਗੁਰੂ ਪਦਵੀ ਤੱਕ ਦਾ ਸਫਰ ਸਾਡੇ ਲਈ ਆਤਮ ਵਿਸ਼ਵਾਸ਼ ਅਤੇ ਚੜ੍ਹਦੀ ਕਲਾ ਦਾ ਮਾਰਗ ਹੈ 
Continues below advertisement

JOIN US ON

Telegram