ਲਾਹੌਰ ਮਿਓੂਜ਼ੀਆਮ 'ਚ ਪ੍ਰਦਰਸ਼ਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ

Continues below advertisement

ਲਾਹੌਰ ਮਿਊਜ਼ੀਅਮ 'ਚ ਪ੍ਰਦਰਸ਼ਿਤ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਤੀ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕਰੀਬ 300 ਸਾਲ ਪੁਰਾਣੀ ਇਸ ਬੀੜ ਨੂੰ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਕੀਤਾ ਜਾਵੇ।ਮਾਹਿਰਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਬਹੁਤ ਹੀ ਦੁਰਲੱਭ ਹਨ। ਰਿਸਰਚਰ ਤੇ ਲਾਹੌਰ ਸਥਿਤ ਮਿਊਜ਼ੀਅਮ 'ਚ ਸਿੱਖ ਧਰਮ ਦੇ ਸੈਕਸ਼ਨ ਦੇ ਇੰਚਾਰਜ ਅਲਿਜ਼ਾ ਸਾਬਾ ਰਿਜ਼ਵੀ ਮੁਤਾਬਕ ਇਸ 'ਤੇ ਕੋਈ ਤਾਰੀਖ ਨਹੀਂ ਲਿਖੀ ਗਈ ਪਰ ਸਿਆਹੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਰੂਪ ਕਰੀਬ 300 ਸਾਲ ਪੁਰਾਣਾ ਹੋਵੇਗਾ।ਰਿਜ਼ਵੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਵੱਖ-ਵੱਖ ਵਿਅਕਤੀਆਂ ਵੱਲੋਂ ਦਿੱਤੀ ਡੋਨੇਸ਼ਨ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਦੁਰਲੱਭ ਕਾਪੀ ਹੈ ਤੇ ਬਿਲਕੁਲ ਇਸੇ ਤਰ੍ਹਾਂ ਦਾ ਇਕ ਸਰੂਪ ਹਰਿਮੰਦਰ ਸਾਹਿਬ ਵਿਖੇ ਵੀ ਹੈ।ਹੁਣ ਪਾਕਿਸਤਾਨ ਵਿਚਲੇ ਸਿੱਖਾਂ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਲਾਹੌਰ ਵਿਖੇ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਐਨ ਵਿਚਕਾਰ ਉਸ ਥਾਂ 'ਤੇ ਸਥਿਤ ਹੈ ਜਿੱਥੇ 1606 ਈ: 'ਚ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

Continues below advertisement

JOIN US ON

Telegram