Operation blue star: ਅਸੀਂ ਇਕੱਠੇ ਹੋ ਜਾਈਏ ਤਾਂ ਸਰਕਾਰ ਨੂੰ ਵੀ ਝੁਕਾ ਦਿਆਂਗੇ ਫਿਰ...

Continues below advertisement

Operation blue star: ਅਸੀਂ ਇਕੱਠੇ ਹੋ ਜਾਈਏ ਤਾਂ ਸਰਕਾਰ ਨੂੰ ਵੀ ਝੁਕਾ ਦਿਆਂਗੇ ਫਿਰ...

ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਕ ਵਾਰ ਮੁੜ ਸਿੱਖਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ।

ਇਸ ਮੌਕੇ ਜਥੇਦਾਰ ਨੇ 1984 ਵਿੱਚ ਭਾਰਤੀ ਹਕੂਮਤ ਤੇ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਹਮਲੇ ਬਾਬਤ ਕਿਹਾ ਕਿ ਰਹਿੰਦੀ ਦੁਨੀਆ ਤੱਕ ਸਿੱਖ ਇਸ ਅਣਮਨੁੱਖੀ ਵਤੀਰੇ ਨੂੰ ਨਹੀਂ ਭੁੱਲਣਗੇ। ਇਸ ਮੌਕੇ ਜਥੇਦਾਰ ਨੇ ਪੰਥਕ ਆਗੂਆਂ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਫ਼ਲੇ ਬੰਨ੍ਹ ਕੇ ਪਿੰਡਾਂ ਵਿੱਚ ਜਾਈਏ ਤੇ ਪੰਥ ਨੂੰ ਇਕੱਠਾ ਕਰੀਏ। ਉਨ੍ਹਾਂ ਕਿਹਾ ਕਿ ਸਾਡੀ ਤਾਕਤ ਘਟੀ ਨਹੀਂ ਹੈ ਬਲਕਿ ਬਿਖਰੀ ਹੋਈ ਹੈ ਪਰ ਸਰਕਾਰ ਨਹੀਂ ਚਾਹੁੰਦੀ ਕਿ ਅਸੀ ਇਕੱਠੇ ਹੋਈਏ। 

Continues below advertisement

JOIN US ON

Telegram