ਪਟਨਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
Continues below advertisement
ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ 354ਵਾਂ ਪ੍ਰਕਾਸ਼ ਪੁਰਬ ਦੇਸ਼ ਦੁਨੀਆ ‘ਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿਥੇ ਪ੍ਰਕਾਸ਼ ਪੁਰਬ ਦੇ ਰੰਗ ਵੇਖਿਆਂ ਹੀ ਬਣਦੇ ਸਨ ਗੁਰੂ ਕੀ ਨਗਰੀ ਨੂੰ ਅੱਜ ਖ਼ੂਬਸੂਰਤ ਫੁੱਲਾ ਨਾਲ ਸਜਾਇਆ ਗਿਆ ਸਵੇਰ ਤੋਂ ਹੀ ਸੰਗਤਾ ਦਾ ਸੈਲਾਬ ਗੁਰੂ ਸਾਹਿਬ ਦੇ ਦਰ ਤੇ ਪਹੁੰਚ ਅਪਣੀ ਹਾਜ਼ਰੀ ਲਵਾ ਰਿਹਾ ਸੀ ਜਿੱਥੇ ਆਮ ਜਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਗੁਰੂ ਘਰ ‘ਚ ਨਤਮਸਤਕ ਹੋ ਰਹੇ ਸਨ ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਪਟਨਾ ਸਾਹਿਬ ਪਹੁੰਚੇ ਅਤੇ ਗੁਰੂ ਚਰਨਾਂ ‘ਚ ਨਤਮਸਤਕ ਹੋਏ
Continues below advertisement
Tags :
Guru Gobind Singh Birth Anniversary Dasham Patshah Abp Sanjha Live ABP Sanjha News Abp Sanjha Bibi Jagir Kaur Nitish Kumar Patna Sahib Guru Gobind Singh