SGPC ਦਾ ਸ਼ਤਾਬਦੀ ਸਮਾਗਮ, ਲੌਂਗੋਵਾਲ ਨੇ ਦੱਸੇ ਅਹਿਮ ਯੋਗਦਾਨ

Continues below advertisement
SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।ਲੌਂਗੋਵਾਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਕ ਸ੍ਰੋਮਣੀ ਕਮੇਟੀ ਦੀ ਸ਼ਲਾਘਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਅਹਿਮ ਯੋਗਦਾਨ ਹੈ।ਲੌਂਗੋਵਾਲ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਇਤਿਹਾਸ ਨਾਲ ਪੂਰੀ ਦੁਨੀਆ ਜਾਣੂ ਹੈ।

ABP ਸਾਂਝਾ ਨਾਲ ਗੱਲਬਾਤ ਦੌਰਾਨ ਲੌਂਗੋਵਾਲ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਵੀ SGPC ਨੇ ਅਹਿਮ ਸੇਵਾਂਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ਹੀਦ ਪਰਿਵਾਰਾਂ ਦੀ ਹਮੇਸ਼ਾਂ ਬਾਂਹ ਫੜੀ ਹੈ ਅਤੇ ਇਸ ਵਕਤ 50 ਫੀਸਦ ਤੋਂ ਵੱਧ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼ਹੀਦ ਪਰੀਵਾਰਾਂ ਵਿਚੋਂ ਹੀ ਹਨ।ਕਮੇਟੀ ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਇਹ ਸਭ ਬੋਲਣ ਤੋਂ ਪਹਿਲਾਂ ਸੋਚ ਵਿਚਾਰ ਕਰਨੀ ਚਾਹੀਦੀ ਹੈ।ਦੱਸ ਦੇਈਏ ਕਿ 15 ਨਵੰਬਰ ਨੂੰ SGPC ਦਾ ਸ਼ਤਾਬਦੀ ਸਮਾਗਮ ਵੀ ਮਨਾਇਆ ਜਾ ਰਿਹਾ ਹੈ।
Continues below advertisement

JOIN US ON

Telegram