ਸ੍ਰੀ ਅਕਾਲ ਤਖ਼ਤ - ਮੀਰੀ ਪੀਰੀ ਤੋ ਆਪ੍ਰੇਸ਼ਨ ਬਲੂ ਸਟਾਰ ਤੱਕ

Continues below advertisement

ਪਰਮਜੀਤ ਸਿੰਘ ਦੀ ਖਾਸ ਰਿਪੋਰਟ

ਸ਼੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਪੱਛਮ ਵਿੱਚ ਐਨ ਸਾਹਮਣੇ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਦਿਆਂ ਜੋ ਮਿੱਟੀ ਬਾਹਰ ਕੱਢੀ, ਉਸ ਨਾਲ ਇੱਕ ਕੱਚਾ ਥੜ੍ਹਾ ਬਣ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕੱਚੇ ਥੜ੍ਹੇ ਉੱਪਰ ਆਪਣੇ ਆਰਾਮ ਕਰਨ ਲਈ ਇੱਕ ਕੋਠੜੀ ਬਣਵਾਈ ਜਿਸ ਨੂੰ ਹੁਣ ਕੋਠਾ ਸਾਹਿਬ ਕਿਹਾ ਜਾਂਦਾ ਹੈ।
 
ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪ੍ਰਕਾਸ਼ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਾਤ ਨੂੰ ਇੱਥੇ ਹੀ ਬਿਰਾਜਮਾਨ ਕੀਤੇ ਜਾਂਦੇ ਹਨ। ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾਗੱਦੀ ਬਖਸ਼ ਕੇ ਗਏ। ਇੱਥੇ ਹੀ ਪੰਚਮ ਪਾਤਸ਼ਾਹ ਨਮਿਤ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਦਾ ਸਹਿਜ ਪਾਠ ਕਰਕੇ ਭੋਗ ਪਾਇਆ ਤੇ ਦਸਤਾਰ ਬੰਦੀ ਦੀ ਰਸਮ ਅਦਾ ਕੀਤੀ।
 
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਰਚਨਾ ਚਾਹੁੰਦੇ ਸਨ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨਾਲ ਸਲਾਹ ਕਰਕੇ ਹਾੜ ਵਦੀ ਪੰਚਮੀ ਦਾ ਦਿਨ ਮੁਕੱਰਰ ਕਰਕੇ ਉਪਰੋਂ ਥਾਂ ਪੱਧਰਾ ਕਰਨ, ਇੱਟਾਂ ਤੇ ਚੂਨਾ ਆਦਿ ਸਮੱਗਰੀ ਤਿਆਰ ਕਰਨ ਦਾ ਹੁਕਮ ਦਿੱਤਾ। ਨੀਅਤ ਸਮੇਂ ਹਾੜ ਵਦੀ ਪੰਚਮੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਗੁਰੂ ਕੇ ਮਹਿਲਾਂ ਤੋਂ ਚੱਲ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਨਮਸਕਾਰ ਕੀਤੀ, ਪ੍ਰਕਰਮਾ ਕੀਤੀਆਂ ਤੇ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਥਾਂ ਆ ਕੇ ਅਰਦਾਸ ਕੀਤੀ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਇੱਟ ਆਪਣੇ ਪਵਿੱਤਰ ਕਰ ਕਮਲਾਂ ਨਾਲ ਰੱਖੀ।
Continues below advertisement

JOIN US ON

Telegram