Sri Fatehgarh Sahib ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਆਰੰਭ
Download ABP Live App and Watch All Latest Videos
View In AppSri Fatehgarh Sahib ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਆਰੰਭ
ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕਾਰਜ ਅੱਜ ਆਰੰਭ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਤੋਂ ਇਲਾਵਾ ਦੂਰੋਂ ਨੇੜੇ ਦੀਆਂ ਸੰਗਤਾਂ ਨੇ ਸਰੋਵਰ ਦੀ ਪਵਿੱਤਰ ਸੇਵਾ ਦੇ ਕਾਰਜ ਵਿੱਚ ਹਿੱਸਾ ਲੈਂਦਿਆਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਕੀਤੇ ਗਏ।
ਇਸ ਮੌਕੇ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਗੁਲਜਾਰ ਸਿੰਘ ਵੱਲੋਂ ਅੱਜ ਸਰੋਵਰ ਵਿੱਚੋਂ ਗਾਰ ਕੱਢਣ ਦੀ ਸੇਵਾ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਵਿੱਚ ਹਿੱਸਾ ਲਿਆ ।
ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ।
ਇਸ ਮੌਕੇ ਤੇ ਕਾਰ ਸੇਵਾ ਦੀ ਸੇਵਾਵਾਂ ਨਿਭਾ ਰਹੇ ਬਾਬਾ ਗੁਲਜਾਰ ਸਿੰਘ ਨੇ ਕਿਹਾ ਕਿ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵੱਖ-ਵੱਖ ਅਸਥਾਨਿਕ ਅਸਥਾਨਾਂ ਵਿੱਚ ਹੋਣ ਵਾਲੀ ਸੇਵਾਵਾਂ ਵਿੱਚ ਸੰਗਤਾਂ ਦਿਲੋਂ ਸ਼ਾਮਿਲ ਹੋ ਕੇ ਸੇਵਾ ਕਰਦੀਆਂ ਹਨ। ਉਹਨਾਂ ਸੰਗਤਾਂ ਨੂੰ ਸੇਵਾ ਕਾਰਜਾਂ ਵਿੱਚ ਵੱਧ ਤੋਂ ਵੱਧ ਸੇਵਾਵਾਂ ਦੇਣ ਦੀ ਅਪੀਲ ਵੀ ਕੀਤੀ।