ਕਪਤਾਨੀ ਦੇ ਡੈਬਿਊ 'ਚ ਹੀ Hardik Pandya ਨੇ ਕੀਤਾ ਇਹ ਕਮਾਲ

Continues below advertisement

Hardik Pandya Captaincy:  ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ ਵਿੱਚ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਹਾਰਦਿਕ ਪੰਡਿਯਾ ਨੇ ਬਤੌਰ ਕਪਤਾਨ ਇਤਿਹਾਸ ਰਚ ਦਿੱਤਾ। ਹਾਰਦਿਕ ਪੰਡਿਯਾ ਨੇ ਇਸ ਮੈਚ 'ਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਬਹੁਤ ਵਧੀਆ ਕੀਤੀ। ਉਨ੍ਹਾਂ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ, ਜਿਸ ਨੂੰ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਨਹੀਂ ਬਣਾ ਸਕੇ। ਉਸ ਨੇ ਆਇਰਲੈਂਡ ਦੇ ਖਤਰਨਾਕ ਖਿਡਾਰੀ ਪਾਲ ਸਟਰਲਿੰਗ ਨੂੰ ਆਊਟ ਕੀਤਾ। ਇਸ ਨਾਲ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ ਵਿਕਟ ਲੈਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ।

Continues below advertisement

JOIN US ON

Telegram