ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘ

ਮੈਂ ਆਪਣੇ ਪੁੱਤ ਨੂੰ ਨਹੀਂ ਲੈਣ ਆਇਆ, ਦੇਸ਼ ਦੇ ਚੈਂਪੀਅਨ ਨੂੰ ਲੈਣ ਆਇਆ ਹਾਂ-ਦਰਸ਼ਨ ਸਿੰਘ

 

ਮੋਹਾਲੀ ਪਹੁੰਚਿਆ ਚੈਂਪੀਅਨ ਅਰਸ਼ਦੀਪ ਸਿੰਘ
ਕ੍ਰਿਕੇਟ ਖਿਡਾਰੀ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ
ਭੈਣ ਨੇ ਦੱਸਿਆ,ਕਿਵੇਂ ਅਰਸ਼ਦੀਪ ਨੇ ਮਿਹਨਤ ਕੀਤੀ 
ਖੁਸ਼ੀ ਦੀ ਲਹਿਰ ਪੂਰੇ ਪਰਿਵਾਰ 'ਚ ਦੇਖਣ ਨੂੰ ਮਿਲੀ
ਮੋਹਾਲੀ ਪਹੁੰਚਿਆ ਚੈਂਪੀਅਨ ਅਰਸ਼ਦੀਪ ਸਿੰਘ
ਮੇਰਾ ਪੁੱਤ ਇਤਿਹਾਸ ਰਚ ਕੇ ਆਇਆ ਹੈ-ਦਰਸ਼ਨ ਸਿੰਘ
ਦੇਸ਼ ਦਾ ਚੈਂਪੀਅਨ ਪੰਜਾਬ ਵਾਪਿਸ ਆਇਆ ਹੈ-ਦਰਸ਼ਨ ਸਿੰਘ

ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਗੇਂਦਬਾਜ਼ ਅਰਸ਼ਦੀਪ ਅੱਜ ਚੰਡੀਗੜ੍ਹ ਏਅਰਪੋਰਟ ਤੇ ਪਹੁੰਚ ਰਿਹਾ ਹੈ ਉਸ ਦੇ ਸਵਾਗਤ ਦੀ ਖੁਸ਼ੀ ਦੇ ਵਿੱਚ ਚੰਡੀਗੜ੍ਹ ਏਅਰਪੋਰਟ ਦੇ ਉੱਪਰ ਲੋਕ ਇਕੱਠੇ ਹੋ ਰਹੇ ਹਨ ਅਤੇ ਸਵਾਗਤ ਦੇ ਵਿੱਚ ਢੋਲ ਅਤੇ ਨੱਚ ਗਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਹੈ। ਤਸਵੀਰਾਂ ਚੰਡੀਗੜ੍ਹ ਏਅਰਪੋਰਟ ਦੀਆਂ ਹਨ ਜਿੱਥੇ ਅਰਸ਼ਦੀਪ ਦੇ ਸਵਾਗਤ ਲਈ ਤਿਰੰਗੇ ਝੰਡੇ ਲੈ ਕੇ ਅਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਲੋਕ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਕਰਮੀ ਵੀ ਮੌਜੂਦ ਹਨ ਅਰਸ਼ਦੀਪ ਮੋਹਾਲੀ ਦਾ ਰਹਿਣ ਵਾਲਾ ਹੈ ਅਤੇ ਟੀ20 ਵਿਸ਼ਵ ਕੱਪ ਦੇ ਵਿੱਚ ਵਧੀਆ ਗੇਂਦਬਾਜ਼ੀ ਕਰਦੇ ਹੋਏ ਉਸਨੇ ਭਾਰਤ ਦੀ ਜਿੱਤ ਦੇ ਵਿੱਚ ਆਪਣਾ ਯੋਗਦਾਨ ਪਾਇਆ

 

 

JOIN US ON

Telegram
Sponsored Links by Taboola