Pakistan vs Hong Kong: Asia cup 2022 'ਚ ਪਾਕਿਸਤਾਨ ਲਈ ਹਾਂਗਕਾਂਗ ਨੂੰ ਹਰਾਉਣਾ ਆਸਾਨ ਨਹੀਂ

Continues below advertisement

ਭਾਰਤ ਖਿਲਾਫ ਆਪਣਾ ਪਹਿਲਾ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਨਜ਼ਰ ਸ਼ੁੱਕਰਵਾਰ ਨੂੰ ਸ਼ਾਰਜਾਹ 'ਚ ਹਾਂਗਕਾਂਗ ਖਿਲਾਫ ਏਸ਼ੀਆ ਕੱਪ ਟੀ-20 'ਚ ਸੁਪਰ-4 'ਚ ਥਾਂ ਬਣਾਉਣ ਦੀ ਹੋਵੇਗਾ। ਪਾਕਿਸਤਾਨੀ ਟੀਮ ਲਈ ਹਾਂਗਕਾਂਗ ਨੂੰ ਹਰਾਉਣਾ ਵੀ ਆਸਾਨ ਨਹੀਂ ਹੋਵੇਗਾ। ਹਾਂਗਕਾਂਗ ਵੀ ਆਪਣੇ ਪਿਛਲੇ ਮੈਚ ਵਿੱਚ ਭਾਰਤ ਤੋਂ ਹਾਰ ਗਿਆ ਹੈ, ਪਰ ਉਸ ਨੇ ਭਾਰਤ ਵਰਗੀ ਮਜ਼ਬੂਤ ​​ਟੀਮ ਖ਼ਿਲਾਫ਼ ਚੰਗੀ ਚੁਣੌਤੀ ਰੱਖੀ ਹੈ। ਟੀਮ 20 ਓਵਰਾਂ ਵਿੱਚ ਖੇਡਣ ਵਿੱਚ ਵੀ ਸਫਲ ਰਹੀ। ਭਾਰਤ ਨੇ ਦੋ ਜਿੱਤਾਂ ਨਾਲ ਗਰੁੱਪ ਏ ਤੋਂ ਸੁਪਰ-4 ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ ਜੋ ਵੀ ਟੀਮ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਮੈਚ ਜਿੱਤਦੀ ਹੈ, ਉਹ ਐਤਵਾਰ ਨੂੰ ਸੁਪਰ-4 ਵਿੱਚ ਭਾਰਤ ਨਾਲ ਭਿੜੇਗੀ ਜਦਕਿ ਹਾਰਨ ਵਾਲੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ।

Continues below advertisement

JOIN US ON

Telegram