Virat Kholi ਨੇ Twitter 'ਤੇ ਬਣਾਇਆ ਰਿਕਾਰਡ

ਕ੍ਰਿਕਟ ਦੀ ਦੁਨੀਆ 'ਚ ਵਿਰਾਟ ਕੋਹਲੀ ਸਭ ਤੋਂ ਵੱਧ ਫਾਲੋ ਕੀਤੇ ਜਾਣ ਖਿਡਾਰੀ ਹੈ। ਇੰਸਟਾਗ੍ਰਾਮ ਤੋਂ ਇਲਾਵਾ ਟਵਿਟਰ 'ਤੇ ਵੀ ਵਿਰਾਟ ਕੋਹਲੀ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਟਵਿੱਟਰ 'ਤੇ ਕੋਹਲੀ 5 ਕਰੋੜ ਯਾਨੀ ਕਿ 50 ਮਿਲੀਅਨ ਫਾਲੋਅਰਜ਼ ਹੋ ਗਏ  ਹਨ। ਹਾਲਾਕਿ ਕਿਸੇ ਵੀ  ਕ੍ਰਿਕਟਰ ਦੇ ਇੰਨੇ ਫਾਲੋਅਰਸ ਨਹੀਂ ਹਨ। ਕੋਹਲੀ ਨੇ ਇਸ ਮਾਮਲੇ 'ਚ ਸਚਿਨ ਤੇਂਦੁਲਕਰ ਨੂੰ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਐ... ਸਚਿਨ ਨੂੰ ਇਸ ਪਲੇਟਫਾਰਮ 'ਤੇ 37 ਮਿਲੀਅਨ ਯੂਜ਼ਰਜ਼ ਫਾਲੋ ਕਰਦੇ ਹਨ।  ਕੋਹਲੀ ਟਵਿੱਟਰ 'ਤੇ ਦੁਨੀਆ ਦੇ ਚੌਥੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਖਿਡਾਰੀ ਹਨ... ਇਸ ਸੂਚੀ 'ਚ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਸਥਾਨ 'ਤੇ ਹਨ... ਉਨ੍ਹਾਂ ਨੂੰ 100 ਮਿਲੀਅਨ ਯੂਜ਼ਰਜ਼ ਹਨ..ਉਸ ਤੋਂ ਬਾਅਦ ਨੇਮਾਰ (5.79 ਕਰੋੜ) ਦਾ ਨੰਬਰ ਆਉਂਦਾ ਹੈ... ਤੀਜੇ ਨੰਬਰ 'ਤੇ ਬਾਸਕਟਬਾਲ ਖਿਡਾਰੀ ਲੇਬਰੋਨ ਜੇਮਸ (5.22 ਕਰੋੜ) ਹਨ...
ਇਸ ਦੇ ਨਾਲ ਹੀ ਵਿਰਾਟ ਦੇ ਇੰਸਟਾਗ੍ਰਾਮ 'ਤੇ 211 ਮਿਲੀਅਨ ਅਤੇ ਫੇਸਬੁੱਕ ਦੇ 49 ਮਿਲੀਅਨ ਯੂਜ਼ਰਜ਼ ਸ਼ਾਮਲ ਹਨ...ਉਧਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ 451 ਮਿਲੀਅਨ ਫਾਲੋਅਰਜ਼ ਹਨ ਅਤੇ ਅਰਜਨਟੀਨਾ ਦੇ ਸਟਾਰ ਲਿਓਨਲ ਮੇਸੀ ਦੇ 334 ਮਿਲੀਅਨ ਫਾਲੋਅਰਜ਼ ਹਨ।

JOIN US ON

Telegram
Sponsored Links by Taboola