ਹੁਣ ਭਾਰਤ 'ਚ ਹੀ ਹੋਵੇਗਾ U17 ਮਹਿਲਾ ਫੁੱਟਬਾਲ ਵਿਸ਼ਵ ਕੱਪ

Continues below advertisement

FIFA Lifts Suspension On AIFF: ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁਟਬਾਲ (FIFA) ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ 'ਤੇ ਲਗਾਈ ਗਈ ਮੁਅੱਤਲੀ ਨੂੰ ਹਟਾ ਲਿਆ ਹੈ। ਫੀਫਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਫੁੱਟਬਾਲ ਸੰਘ ਦੀ ਮੁਅੱਤਲੀ 25 ਅਗਸਤ ਤੋਂ ਹਟਾ ਲਈ ਗਈ ਹੈ। ਇਸ ਦੇ ਨਾਲ ਹੀ ਭਾਰਤੀ ਫੁੱਟਬਾਲ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ ਹੈ। ਅੰਡਰ-17 ਮਹਿਲਾ ਵਿਸ਼ਵ ਕੱਪ 2022 ਹੁਣ ਸਿਰਫ਼ ਭਾਰਤ ਵਿੱਚ ਹੀ ਹੋਵੇਗਾ। ਫੀਫਾ ਨੇ ਤੀਜੀ ਧਿਰ ਦੇ ਦਖਲ ਕਾਰਨ ਏਆਈਐਫਐਫ ਨੂੰ ਮੁਅੱਤਲ ਕਰ ਦਿੱਤਾ ਹੈ। ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ। ਫੀਫਾ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ, ''ਫੀਫਾ ਕੌਂਸਲ ਦੇ ਬਿਊਰੋ ਨੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) 'ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ ਤੀਜੀ ਧਿਰ ਦੇ ਦਖਲ ਕਾਰਨ ਲਗਾਈ ਗਈ ਸੀ।

Continues below advertisement

JOIN US ON

Telegram