IND vs NZ: ਅੱਜ ਹੋਵੇਗਾ ਦੂਜਾ T20 ਮੈਚ, ਜਾਣੋ ਪਿਚ ਤੇ ਪਲੇਇੰਗ-11 ਤੋਂ ਲੈ ਕੇ ਮੌਸਮ ਦਾ ਮਿਜ਼ਾਜ

IND vs NZ: ਅੱਜ ਹੋਵੇਗਾ ਦੂਜਾ T20 ਮੈਚ, ਜਾਣੋ ਪਿਚ ਤੇ ਪਲੇਇੰਗ-11 ਤੋਂ ਲੈ ਕੇ ਮੌਸਮ ਦਾ ਮਿਜ਼ਾਜ

India vs New Zealand: ਪਹਿਲਾ ਮੈਚ ਮੀਂਹ ਨਾਲ ਧੋਣ ਤੋਂ ਬਾਅਦ ਭਾਰਤ ਅਤੇ ਨਿਊਜ਼ੀਲੈਂਡ (IND vs NZ) ਦੀਆਂ ਟੀਮਾਂ ਹੁਣ ਦੂਜੇ ਮੈਚ ਲਈ ਤਿਆਰ ਹਨ। ਅੱਜ ਦੋਵੇਂ ਟੀਮਾਂ ਮਾਊਂਟ ਮੌਂਗਾਨੁਈ (Mount Maunganui) ਦੇ ਬੇ ਓਵਲ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਵੀ ਇੱਥੇ ਦੋਵਾਂ ਟੀਮਾਂ ਵਿਚਾਲੇ ਇੱਕ ਮੈਚ ਹੋਇਆ ਹੈ, ਜਿਸ 'ਚ ਭਾਰਤੀ ਟੀਮ ਜੇਤੂ ਰਹੀ ਸੀ।

ਉਂਜ ਇਸ 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਦੀ ਤਰ੍ਹਾਂ ਇਸ ਮੈਚ 'ਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮਤਲਬ ਇਹ ਮੈਚ ਰੱਦ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਲਗਭਗ ਉਹੀ ਟੀਮ ਉਤਾਰੀ ਹੈ ਜੋ ਟੀ-20 ਵਿਸ਼ਵ ਕੱਪ 2022 'ਚ ਨਜ਼ਰ ਆਈ ਸੀ, ਜਿੱਥੇ ਟ੍ਰੇਂਟ ਬੋਲਟ ਨੂੰ ਆਰਾਮ ਦਿੱਤਾ ਗਿਆ ਹੈ। ਦੂਜੇ ਪਾਸੇ ਭਾਰਤੀ ਟੀਮ 'ਚ ਕੋਚਿੰਗ ਸਟਾਫ਼ ਵੱਲੋਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ਦੀ ਕਮਾਨ ਹਾਰਦਿਕ ਪੰਡਯਾ ਦੇ ਹੱਥਾਂ 'ਚ ਹੈ ਅਤੇ ਵੀਵੀਐਸ ਲਕਸ਼ਮਣ ਕੋਚ ਦੀ ਭੂਮਿਕਾ 'ਚ ਹਨ।

ਪਿੱਚ ਰਿਪੋਰਟ : ਮਾਊਂਟ ਮੋਂਗਨਾਈ ਦੀ ਵਿਕਟ ਬੱਲੇਬਾਜ਼ੀ ਲਈ ਮਦਦਗਾਰ ਰਹੀ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 199 ਰਿਹਾ। ਅਜਿਹੇ 'ਚ ਇਸ ਵਾਰ ਵੀ ਇੱਥੇ ਭਾਰੀ ਬਾਰਿਸ਼ ਹੋਣ ਵਾਲੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਮਾਰ ਪੈਂਦੀ ਹੈ। ਇੱਥੇ ਤੇਜ਼ ਗੇਂਦਬਾਜ਼ਾਂ ਦੀ ਇਕਾਨਮੀ ਰੇਟ 9.65 ਹੈ। ਸਪਿਨਰ ਇੱਥੇ ਕੁਝ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ। ਇੱਥੇ ਸਪਿਨਰਾਂ ਦੀ ਇਕੋਨਾਮੀ ਰੇਟ 8.05 ਰਹੀ ਹੈ। ਇੱਥੇ ਹੁਣ ਤੱਕ ਹੋਏ ਸਾਰੇ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਹੀ ਜਿੱਤ ਸਕੀ ਹੈ।

JOIN US ON

Telegram
Sponsored Links by Taboola