IND vs SL: ਟੀਮ ਇੰਡੀਆ ਦਾ ਜਿੱਤ ਦਾ ਸੱਤਾ, ਸ਼੍ਰੀਲੰਕਾ ਬੁਰੀ ਤਰ੍ਹਾਂ ਹਾਰਿਆ

Continues below advertisement

IND vs SL: ਟੀਮ ਇੰਡੀਆ ਦਾ ਜਿੱਤ ਦਾ ਸੱਤਾ, ਸ਼੍ਰੀਲੰਕਾ ਬੁਰੀ ਤਰ੍ਹਾਂ ਹਾਰਿਆ

ਟੀਮ ਇੰਡੀਆ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ। 358 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ 19.4 ਓਵਰਾਂ ਵਿੱਚ 55 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਮੈਚ ਦੌਰਾਨ ਸ਼ਮੀ ਨੇ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਸਿਰਾਜ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਭਾਰਤ ਨੇ ਗਿੱਲ, ਵਿਰਾਟ ਅਤੇ ਅਈਅਰ ਦੀ ਤੂਫਾਨੀ ਪਾਰੀ ਦੀ ਬਦੌਲਤ 357 ਦੌੜਾਂ ਬਣਾਈਆਂ ਸਨ। ਭਾਰਤ ਹੁਣ ਅੰਕ ਸੂਚੀ 'ਚ ਸਿਖਰ 'ਤੇ ਪਹੁੰਚ ਗਿਆ ਹੈ।
ਭਾਰਤ ਦੀਆਂ 357 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਪਥੁਮ ਨਿਸ਼ੰਕਾ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਦਿਮੁਥ ਕਰੁਣਾਰਤਨੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਦਿਮੁਥ ਕਰੁਣਾਰਤਨੇ ਵੀ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਹੇ। ਇਸ ਦੇ ਨਾਲ ਹੀ ਜਦੋਂ ਸ਼੍ਰੀਲੰਕਾ ਦਾ ਤੀਜਾ ਖਿਡਾਰੀ ਆਊਟ ਹੋਇਆ ਤਾਂ ਟੀਮ ਦਾ ਸਕੋਰ ਸਿਰਫ 2 ਦੌੜਾਂ ਸੀ।
ਲੇਕਿਨ ਭਾਰਤੀ ਗੇਂਦਬਾਜ਼ਾਂ ਦਾ ਕਹਿਰ ਜਾਰੀ ਰਿਹਾ। ਇਸ ਤੋਂ ਬਾਅਦ ਮੁਹੰਮਦ ਸ਼ਮੀ ਨੇ ਦੁਸ਼ਮੰਤ ਚਮੀਰਾ ਨੂੰ ਆਊਟ ਕੀਤਾ। ਦੁਸ਼ਮੰਥਾ ਚਮੀਰਾ ਵੀ ਬਿਨਾਂ ਕੋਈ ਰਨ ਬਣਾਏ ਪਵੇਲੀਅਨ ਪਰਤ ਗਏ। ਇਸ ਤਰ੍ਹਾਂ ਸ਼੍ਰੀਲੰਕਾ ਦੇ 7 ਬੱਲੇਬਾਜ਼ 22 ਦੌੜਾਂ 'ਤੇ ਆਊਟ ਹੋ ਗਏ।
ਸ਼੍ਰੀਲੰਕਾ ਦੇ ਬੱਲੇਬਾਜ਼ਾਂ ਦੇ ਆਊਟ ਹੋਣ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਇਸ ਤੋਂ ਬਾਅਦ ਕੁਸਲ ਮੈਂਡਿਸ ਆਊਟ ਹੋ ਗਏ, ਉਸ ਸਮੇਂ ਸ਼੍ਰੀਲੰਕਾ ਦਾ ਸਕੋਰ 3 ਸੀ, ਯਾਨੀ ਕਿ 3 ਦੌੜਾਂ 'ਤੇ ਸ਼੍ਰੀਲੰਕਾ ਦੇ 4 ਬੱਲੇਬਾਜ਼ ਪੈਵੇਲੀਅਨ ਪਰਤ ਚੁੱਕੇ ਸਨ। ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਗਿਆ, ਸ਼੍ਰੀਲੰਕਾਈ ਟੀਮ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ। ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਨੇ ਵਿਸ਼ਵ ਕੱਪ ਦੇ 33ਵੇਂ ਮੈਚ 'ਚ ਸ਼੍ਰੀਲੰਕਾ ਨੂੰ 55 ਦੌੜਾਂ 'ਤੇ ਆਊਟ ਕਰ ਦਿੱਤਾ।
ਭਾਰਤ ਦੀ ਇਸ ਜਿੱਤ ਤੋਂ ਬਾਅਦ ਕ੍ਰਿਕਟ ਪ੍ਰੇਮੀ ਜਿੱਤ ਦੇ ਜਸ਼ਨ ਮਨਾ ਰਹੇ ਹਨ |

Continues below advertisement

JOIN US ON

Telegram