T-20 'ਚ ਭਾਰਤ ਦੀ ਬੰਗਲਾਦੇਸ਼ ਨਾਲ ਟੱਕਰ
ਏਬੀਪੀ ਸਾਂਝਾ
Updated at:
02 Nov 2022 11:00 AM (IST)
Download ABP Live App and Watch All Latest Videos
View In AppT20 World Cup 2022, IND vs BAN: ਟੀਮ ਇੰਡੀਆ (Team India) ਨੇ T20 ਵਿਸ਼ਵ ਕੱਪ 2022 (T20 WC 2022) ਦੇ ਸੁਪਰ-12 ਦੌਰ ਵਿੱਚ ਹੁਣ ਤੱਕ ਤਿੰਨ ਮੈਚ ਖੇਡੇ ਹਨ। ਭਾਰਤੀ ਟੀਮ ਨੇ ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਜਿੱਤ ਦਰਜ ਕੀਤੀ ਹੈ, ਜਦਕਿ ਦੱਖਣੀ ਅਫਰੀਕਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਗਰੁੱਪ 2 ਦੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਮੌਜੂਦ ਹੈ। ਸੈਮੀਫਾਈਨਲ ਦੀ ਟਿਕਟ ਪੱਕੀ ਕਰਨ ਲਈ ਉਸ ਨੂੰ ਸੁਪਰ-12 ਦੌਰ ਦੇ ਆਪਣੇ ਆਖਰੀ ਦੋਵੇਂ ਮੈਚ ਜਿੱਤਣੇ ਹੋਣਗੇ ਟੀਮ ਇੰਡੀਆ ਆਪਣੇ ਅਗਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ। ਇਹ ਮੈਚ ਐਡੀਲੇਡ ਓਵਲ 'ਚ ਖੇਡਿਆ ਜਾਵੇਗਾ। ਮੈਚ 2 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਇਸ ਮਹੱਤਵਪੂਰਨ ਮੈਚ ਦਾ ਸਟਾਰ ਸਪੋਰਟਸ ਦੇ ਵੱਖ-ਵੱਖ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ ਨੂੰ Disney+Hotstar ਐਪ 'ਤੇ ਦੇਖਿਆ ਜਾ ਸਕਦਾ ਹੈ।