Vinesh Phogat retired from wrestling | ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਕਿਹਾ 'ਅਲਵਿਦਾ'
Vinesh Phogat retired from wrestling | ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਕਿਹਾ 'ਅਲਵਿਦਾ'
ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ
ਐਕਸ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦਾ ਵੱਡਾ ਫ਼ੈਸਲਾ
ਵਿਨੇਸ਼ ਨੇ ਕੁਸ਼ਤੀ ਨੂੰ ਕਿਹਾ 'ਅਲਵਿਦਾ'
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ।
ਪੈਰਿਸ ਓਲੰਪਿਕ 'ਚ 50 ਕਿਲੋ ਵਰਗ 'ਚ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ
ਵਿਨੇਸ਼ ਨੂੰ ਫਾਈਨਲ 'ਚ ਪਹੁੰਚਣ ਤੋਂ ਬਾਅਦ ਬੁੱਧਵਾਰ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
ਇਸ ਤੋਂ ਨਿਰਾਸ਼ ਵਿਨੇਸ਼ ਨੇ ਵੀਰਵਾਰ ਸਵੇਰੇ ਐਕਸ 'ਤੇ ਪੋਸਟ ਕੀਤਾ ਅਤੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਨੇ ਪੋਸਟ 'ਚ ਲਿਖਿਆ, ''ਮਾਂ, ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ ਮਾਫ ਕਰਨਾ, ਤੁਹਾਡਾ ਸੁਪਨਾ, ਮੇਰਾ ਹੌਂਸਲਾ ਸਭ ਟੁੱਟ ਗਿਆ।
ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ. ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹਾਂਗੀ।"
ਇਸ ਭਾਵੁਕਤਾ ਭਰੀ ਤੇ ਨਿਰਾਸ਼ਾ ਭਰੀ ਪੋਸਟ ਨੇ ਭਾਰਤੀਆਂ ਨੂੰ ਵੀ ਨਿਰਾਸ਼ ਤੇ ਭਾਵੁਕ ਕੀਤਾ ਹੈ |
ਜ਼ਿਕਰ ਏ ਖਾਸ ਹੈ ਕਿ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਕਰਕੇ ਭਾਰਤ ਦੀ ਓਲੰਪਿਕ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ।
50 ਕਿਲੋਗ੍ਰਾਮ ਮਹਿਲਾ ਕੁਸ਼ਤੀਖੇਡ ਰਹੀ ਵਿਨੇਸ਼ ਦਾ ਵਜ਼ਨ 100 ਗਰਾਮ ਵੱਧ ਹੋ ਗਿਆ ਸੀ
ਲੇਕਿਨ ਖੇਡ ਨਿਯਮਾਂ ਮੁਤਾਬਕ ਉਸਨੂੰ ਫਾਈਨਲ ਤੋਂ ਬਾਹਰ ਕਰ ਦਿੱਤਾ ਗਿਆ
ਵਿਨੇਸ਼ ਦੇ ਅਯੋਗ ਕਰਾਰ ਹੋਣ ਤੋਂ ਬਾਅਦ ਇਸ ਇਵੇਂਟ ਵਿੱਚ ਭਾਰਤ ਦੇ ਗੋਲਡ ਜਾਂ ਸਿਲਵਰ ਜਿੱਤਣ ਦਾ ਸੁਫਨਾ ਅਧੂਰਾ ਰਹਿ ਗਿਆ ਹੈ।
ਜਿਸ ਤੋਂ ਬਾਅਦ ਵਿਨੇਸ਼ ਟੁੱਟ ਚੁੱਕੀ ਹੈ | ਜਦਕਿ ਇਸ ਈਵੈਂਟ ਦੇ ਗੋਲਡ ਮੈਡਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਵਿਨੇਸ਼ ਨੇ ਇਤਿਹਾਸ ਰਚਿਆ ਹੈ |