46ਵੀਂ ਰੈਂਕ ਦੀ ਅਜਲਾ ਤੋਮਾਲਜੈਨੋਵਿਕ ਨੇ ਸੇਰੇਨਾ ਨੂੰ ਦਿੱਤੀ ਮਾਤ
US ਓਪਨ ਦੇ ਤੀਜੇ ਰਾਊਂਡ 'ਚ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਦੀ ਹਾਰ ਹੋਈ ਹੈ... 46ਵੀਂ ਰੈਂਕ ਦੀ ਆਸਟ੍ਰੇਲੀਅਨ ਖਿਡਾਰਨ ਅਜਲਾ ਤੋਮਾਲਜੈਨੋਵਿਕ ਨੇ ਸੇਰੇਨਾ ਨੂੰ ਮਾਤ ਦਿੱਤੀ ਹੈ.. ਇਹ ਸੇਰੇਨਾ ਵਿਲੀਅਮ ਦੇ ਕਰੀਅਰ ਦਾ ਆਖਰੀ ਸਿੰਗਲ ਮੈਚ ਹੋ ਸਕਦਾ...ਇਸ ਤੋਂ ਬਾਅਦ ਸੇਰੇਨਾ ਵਿਲੀਅਮ ਰਿਟਾਇਰਮੈਂਟ ਲੈ ਸਕਦੀ ਹੈ... ਪਿਛਲੇ ਮਹੀਨੇ ਹੀ ਉਨਾਂ ਸੰਨਿਆਸ ਲੈਣ ਦੀ ਇੱਛਾ ਜਤਾਈ ਸੀ... ਹਾਲਾਂਕਿ ਇਹ ਸਾਫ ਨਹੀਂ ਕੀਤਾ ਸੀ ਕਿ ਯੂਐਸ ਓਪਨ ਤੋਂ ਬਾਅਦ ਹੀ ਉਹ ਸੰਨਿਆਸ ਲੈ ਲੈਣਗੇ ਜਾਂ ਨਹੀਂ.. ਫਿਲਹਾਲ ਕਿਆਸ ਇਹੀ ਲੱਗ ਰਹੇ ਨੇ ਕਿ ਯੂਐਸ ਓਪਨ ਤੋਂ ਬਾਅਦ ਸੇਰੇਨਾ ਆਪਣੇ ਕਰੀਅਰ ਤੋਂ ਸੰਨਿਆਸ ਲੈ ਸਕਦੇ ਨੇ.
Tags :
Australia Serena Williams Sports News Punjabi News ABP Sanjha US Open 2022 Ajla Tomljanovic Tennis Court American Tennis Player