World Championships'ਚ ਔਰਤਾਂ ਦੀ 100 ਮੀਟਰ ਹਰਡਲ ਦੌੜ ਦਾ ਵਿਸ਼ਵ ਰਿਕਾਰਡ ਟੋਬੀ ਅਮੁਸਾਨੀ ਨੇ ਤੋੜਿਆ

Continues below advertisement

ਨਾਈਜੀਰੀਆ ਦੀ ਦੌੜਾਕ ਟੋਬੀ ਅਮੁਸਾਨੀ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। 25 ਸਾਲਾ ਅਮੁਸਾਨੀ ਨੇ 2 ਘੰਟਿਆਂ ਦੇ ਅੰਦਰ ਹੀ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਅਮਰੀਕਾ ਦੇ ਯੂਜੀਨ 'ਚ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ 'ਚ ਟੋਬੀ ਨੇ ਪਹਿਲਾਂ ਸੈਮੀਫਾਈਨਲ 'ਚ 12.12 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਫਾਈਨਲ ਦੌੜ ਲਈ ਵੀ ਕੁਆਲੀਫਾਈ ਕੀਤਾ। ਫਿਰ ਠੀਕ 2 ਘੰਟੇ ਬਾਅਦ ਫਾਈਨਲ ਰੇਸ ਵਿਚ ਉਸ ਨੇ ਆਪਣਾ ਸਮਾਂ ਸੁਧਾਰ ਕੇ 12.06 ਸਕਿੰਟ ਕਰ ਲਿਆ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਹੈ।

Continues below advertisement

JOIN US ON

Telegram