5G Launched: ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ Jio True 5G ਲਾਂਚ
5G Launched: ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਵਿੱਚ Jio True 5G ਲਾਂਚ
#reliance #jio #5g #launch #chandigarh #Punjab
ਰਿਲਾਇੰਸ ਜੀਓ ਨੇ ਚੰਡੀਗੜ੍ਹ ਤੇ ਪੰਜਾਬ ਦੇ ਕਿੰਝ ਸ਼ਹਿਰਾਂ 'ਚ Jio True 5G Launched ਕੀਤਾ ਹੈ | ਕੰਪਨੀ ਵਲੋਂ ਪੰਜਾਬ ਦੇ ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ,ਡੇਰਾਬੱਸੀ ਅਤੇ ਚੰਡੀਗੜ੍ਹ ਵਿੱਚ ਟਰੂ 5ਜੀ ਸੇਵਾ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਲਖਨਊ, ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ ਵਿਚ ਵੀ ਜੀਓ ਦੇ ਟਰੂ 5ਜੀ ਨੈੱਟਵਰਕ ਨਾਲ ਜੁੜ ਗਏ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸਮੇਤ 6 ਰਾਜਾਂ ਦੇ 11 ਸ਼ਹਿਰਾਂ ਵਿੱਚ ਇੱਕੋ ਸਮੇਂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, Jio ਨੇ ਹੁਣ ਤੱਕ ਦਾ ਸਭ ਤੋਂ ਵੱਡਾ ਮਲਟੀ-ਸਟੇਟ 5G ਰੋਲਆਊਟ ਕੀਤਾ ਹੈ।Jio True 5G ਨੈੱਟਵਰਕ ਨਾਲ ਜੁੜੇ ਇਨ੍ਹਾਂ ਨਵੇਂ 11 ਸ਼ਹਿਰਾਂ ਦੇ Jio ਉਪਭੋਗਤਾਵਾਂ ਨੂੰ 'Jio ਵੈਲਕਮ ਆਫਰ' ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ ਅਤੇ ਅਸੀਮਤ ਡੇਟਾ ਮਿਲੇਗਾ।
ਦੱਸ ਦਈਏ ਕਿ ਰਿਲਾਇੰਸ ਜੀਓ ਮੋਹਾਲੀ, ਪੰਚਕੂਲਾ, ਜ਼ੀਰਕਪੁਰ, ਖਰੜ ਅਤੇ ਡੇਰਾਬੱਸੀ ਦੇ ਖੇਤਰਾਂ ਸਮੇਤ ਤ੍ਰਿਵੇਂਦਰਮ, ਮੈਸੂਰ, ਨਾਸਿਕ, ਔਰੰਗਾਬਾਦ, ਚੰਡੀਗੜ੍ਹ ਟ੍ਰਾਈਸਿਟੀ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਅਤੇ ਇੱਕੋ ਇੱਕ ਆਪਰੇਟਰ ਬਣ ਗਿਆ ਹੈ।