Twitter News । ਟਵਿੱਟਰ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ, ਯੂਜ਼ਰਜ਼ ਦੀ ਈਮੇਲ ਆਈਡੀ ਲੀਕ

Twitter Latest News: ਜੇ ਤੁਸੀਂ ਟਵਿੱਟਰ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਦਰਅਸਲ, ਟਵਿਟਰ ਯੂਜ਼ਰਸ ਦੇ ਡੇਟਾ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਕ ਸੁਰੱਖਿਆ ਖੋਜਕਰਤਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਹੈਕਰਾਂ ਨੇ 200 ਮਿਲੀਅਨ ਤੋਂ ਵੱਧ ਟਵਿੱਟਰ ਉਪਭੋਗਤਾਵਾਂ ਦੇ ਈਮੇਲ ਪਤੇ ਚੋਰੀ ਕੀਤੇ ਅਤੇ ਉਨ੍ਹਾਂ ਨੂੰ ਇੱਕ ਔਨਲਾਈਨ ਹੈਕਿੰਗ ਫੋਰਮ 'ਤੇ ਪੋਸਟ ਕੀਤਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਟਵਿਟਰ ਯੂਜ਼ਰਸ ਪਰੇਸ਼ਾਨ ਹਨ। ਹਾਲਾਂਕਿ ਟਵਿਟਰ ਨੇ ਇਨ੍ਹਾਂ ਦਾਅਵਿਆਂ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।

JOIN US ON

Telegram
Sponsored Links by Taboola