ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਆਪਣੀ ਹੈਚਬੈਕ ਕਾਰ WagonR ਦਾ ਨਵਾਂ ਵਰਜ਼ਨ ਪੇਸ਼ ਕੀਤਾ
ਦਿੱਲੀ 'ਚ ਇਸ ਦੀ ਐਕਸ-ਸ਼ੋਰੂਮ ਕੀਮਤ 5.39 ਤੋਂ 7.10 ਲੱਖ ਰੁਪਏ ਦੇ ਵਿਚਕਾਰ ਹੈ
ਇਹ ਕਾਰ ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ ਅਤੇ ਮੱਧ ਕੀਮਤ ਵਾਲੇ ਕਾਰ ਹਿੱਸੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੈ
ਕੰਪਨੀ ਮੁਤਾਬਕ ਨਵੀਂ ਵੈਗਨਆਰ 'ਚ 1.2 ਲੀਟਰ ਦਾ ਹੋਰ ਇੰਜਣ ਦਿੱਤਾ ਗਿਆ ਹੈ
ਮਾਰੂਤੀ ਨੇ ਕਿਹਾ ਕਿ ਨਵੀਂ ਵੈਗਨਆਰ ਪੈਟਰੋਲ ਅਤੇ ਐਸ-ਸੀਐਨਜੀ ਦੋਨਾਂ ਤੇਲ ਵਿਕਲਪਾਂ ਵਿੱਚ ਉਪਲਬਧ ਹੈ
ਮਾਰੂਤੀ ਨੇ ਇਸ ਨੂੰ ਫੈਕਟਰੀ ਫਿਟ ਕੀਤੀ CNG ਕਿੱਟ ਨਾਲ ਵੀ ਤਿਆਰ ਕੀਤਾ ਹੈ
CNG ਮਾਰੂਤੀ ਵੈਗਨਆਰ ਵਿੱਚ 1.0 ਲੀਟਰ ਇੰਜਣ ਦੇ ਵਿਕਲਪ ਦੇ ਨਾਲ ਇੱਕ ਨਵਾਂ ਵਰਜਨ ਮਿਲੇਗਾ
ਨਵੀਂ ਵੈਗਨਆਰ ਫੇਸਲਿਫਟ 25.19 kmpl ਦੀ ਮਾਈਲੇਜ ਦੇਵੇਗੀ