ਇਸ ਕਿਸਮ ਦੀ ਟਰੈਨਿੰਗ ਨੂੰ ਆਈਸੋਮੈਟ੍ਰਿਕ ਜਾਂ ਸਥਿਰ ਕਸਰਤ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਵੌਲ ਸਕੁਐਟਸ ਅਤੇ ਪਲੈਂਕ ਵਰਗੇ ਵਰਕਆਊਟ ਸ਼ਾਮਲ ਹਨ। ਆਈਸੋਮੈਟ੍ਰਿਕ ਅਭਿਆਸਾਂ ਨੂੰ ਵਜ਼ਨ ਨਾਲ ਜਾਂ ਸਰੀਰ ਦੇ ਭਾਰ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ।



ਇਹ ਸਭ ਤੋਂ ਸਧਾਰਨ ਅਤੇ ਪ੍ਰਭਾਵਸ਼ਾਲੀ ਕਸਰਤ ਹੈ। ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ, ਤੇਜ਼ ਤੁਰਨ ਜਾਂ ਬਾਹਰ ਸੈਰ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।



ਹਾਈ ਬਲੱਡ ਪ੍ਰੈਸ਼ਰ ਨੂੰ ਸਥਿਰਤਾ ਤੇ ਧਿਆਨ ਨਾਲ ਕੀਤੇ ਯੋਗਾ ਤੇ ਮੈਡੀਟੇਸ਼ਨ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਯੋਗਾ ਆਸਣਾਂ ਜਿਵੇਂ ਕਿ ਸ਼ਵਾਸਨ, ਬਾਲਸਾਨ, ਵਜਰਾਸਨ ਆਦਿ ਦਾ ਅਭਿਆਸ ਨਿਊਰਲਜੀਆ, ਤਣਾਅ ਤੇ ਬਲੱਡ ਪ੍ਰੈਸ਼ਰ ਨੂੰ ਸੁਧਾਰ ਸਕਦਾ ਹੈ।



ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸਾਈਕਲਿੰਗ ਵੀ ਵਧੀਆ ਵਿਕਲਪ ਹੈ। ਇਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।



ਤੈਰਾਕੀ ਨਾਲ ਸਰੀਰ ਦੇ ਅੰਗ ਮਜ਼ਬੂਤ ਹੁੰਦੇ ਹਨ। ਤੈਰਾਕੀ ਹਾਈ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਹੋਰ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।