ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਗੱਲ ਹਰ ਕੋਈ ਮੰਨਦਾ ਹੈ।



ਹਾਲਾਂਕਿ ਵਿਗਿਆਨੀਆਂ ਨੇ ਇਸ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੁਝ ਦਵਾਈਆਂ ਦੀ ਮਦਦ ਨਾਲ ਬੁਢਾਪੇ ਦੀ ਪ੍ਰਕਿਰਿਆ ਨੂੰ ਮੱਠਾ ਕੀਤਾ ਜਾ ਸਕਦਾ ਹੈ।



ਹਾਰਵਰਡ ਮੈਡੀਕਲ ਸਕੂਲ ਦ ਯੂਨੀਵਰਸਿਟੀ ਆਫ ਮੇਨ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਢਾਪੇ ਦੀ ਪ੍ਰਕਿਰਿਆ ਨੂੰ ਮੱਠਾ ਕੀਤਾ ਜਾ ਸਕਦਾ ਹੈ।



ਵਿਗਿਆਨੀਆਂ ਨੇ ਰਸਾਇਣਕ ਢੰਗ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਦੀ ਗੱਲ ਕਹੀ ਹੈ।



ਕੈਮੀਕਲ ਇੰਡਿਊਸਡ ਰੀਪ੍ਰੋਗਰਾਮਿੰਗ ਟੂ ਰਿਵਰਸ ਸੈਲੂਲਰ ਏਜਿੰਗ ਸਿਰਲੇਖ ਵਾਲਾ ਅਧਿਐਨ 12 ਜੁਲਾਈ, 2023 ਨੂੰ ਵੱਕਾਰੀ ਵਿਗਿਆਨਕ ਜਰਨਲ ਏਜਿੰਗ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।



ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਸਿੱਧ ਵਿਗਿਆਨੀ ਡਾ. ਡੇਵਿਡ ਏ. ਸਿੰਕਲੇਅਰ ਦੀ ਅਗਵਾਈ ਵਿੱਚ ਕੀਤੇ ਗਏ ਅਧਿਐਨ ਵਿੱਚ ਜੇ-ਹਿਊਨ ਯਾਂਗ, ਕ੍ਰਿਸਟੋਫਰ ਸ਼ਾਮਲ ਸਨ।



ਪੈਟੀ ਤੇ ਮਾਰੀਆ ਵੀਨਾ ਲੋਪੇਜ਼ ਸਮੇਤ ਖੋਜਕਰਤਾਵਾਂ ਦੀ ਟੀਮ ਜੈਨੇਟਿਕ ਹੇਰਫੇਰ ਦੀ ਬਜਾਏ ਰਸਾਇਣਕ ਦਖਲਅੰਦਾਜ਼ੀ ਦੀ ਵਰਤੋਂ ਕਰਕੇ ਸੈੱਲਾਂ ਨੂੰ ਮੁੜ ਸੁਰਜੀਤ ਕਰਨ ਦੀ ਸੰਭਾਵਨਾ ਦੀ ਖੋਜ ਕਰ ਰਹੀ ਹੈ।



ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਰਸਾਇਣਕ ਕਾਕਟੇਲ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ ਜੋ ਬੁਢਾਪੇ ਦੀ ਪ੍ਰਕ੍ਰਿਆ ਨੂੰ ਉਲਟਾ ਦਿੰਦਾ ਹੈ। ਇਸ ਗੋਲੀ ਨੂੰ ਫਾਊਂਟੇਨ ਆਫ ਯੂਥ ਦਾ ਨਾਂ ਦਿੱਤਾ ਗਿਆ ਹੈ।



ਮਨੁੱਖਾਂ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਟਰਾਂਸਕ੍ਰਿਪਟੋਮਿਕ ਬੁਢਾਪੇ ਨੂੰ ਉਲਟਾਉਣਾ ਸ਼ੁਰੂ ਹੋ ਜਾਂਦਾ ਹੈ। ਡੇਵਿਡ ਸਿੰਕਲੇਅਰ ਨੇ ਕਿਹਾ ਕਿ ਆਪਟਿਕ ਨਰਵ, ਬ੍ਰੇਨ ਟਿਸ਼ੂ, ਗੁਰਦੇ ਤੇ ਮਾਸਪੇਸ਼ੀਆਂ 'ਤੇ ਕੀਤੀ ਗਈ ਖੋਜ ਦੇ ਨਤੀਜੇ ਬਹੁਤ ਵਧੀਆ ਆਏ ਹਨ।



ਇਸ ਪ੍ਰਕਿਰਿਆ ਵਿਚਲੇ ਰਸਾਇਣ ਨਾ ਸਿਰਫ਼ ਬੁਢਾਪੇ ਦੇ ਲੱਛਣਾਂ ਨੂੰ ਘਟਾ ਸਕਦੇ ਹਨ, ਸਗੋਂ ਕੁਝ ਸਰੀਰਕ ਤੇ ਮਾਨਸਿਕ ਵਿਗਾੜਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ।