ਖਜੂਰ ਤੇ ਦੁੱਧ ਦੇ ਮੇਲ ਨਾਲ ਸਰੀਰ ਨੂੰ ਕਿਵੇਂ ਮਿਲੇਗੀ ਤਾਕਤ ?



ਖਜੂਰਾਂ ਕੈਲਰੀ, ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ ਦਾ ਵਧੀਆ ਸਰੋਤ ਹਨ।



ਖਜੂਰ ਨੂੰ ਦੁੱਧ 'ਚ ਭਿਓ ਕੇ ਖਾਣ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋਵੇਗੀ।



ਇਕ ਗਲਾਸ ਦੁੱਧ ਲਓ ਤੇ ਇਸ ਨੂੰ ਘੱਟ ਅੱਗ 'ਤੇ ਗਰਮ ਕਰਨ ਲਈ ਰੱਖੋ। ਫਿਰ ਖਜੂਰ ਦੇ ਬੀਜ ਕੱਢ ਕੇ ਦੁੱਧ 'ਚ ਖਜੂਰ ਮਿਲਾ ਕੇ ਪਕਾਓ।



ਦੁੱਧ 'ਚ ਭਿੱਜੀਆਂ ਖਜੂਰਾਂ ਦਾ ਸੇਵਨ ਕਰਦੇ ਹੋ ਹੋ ਤਾਂ ਕਮਜ਼ੋਰੀ ਦੂਰ ਹੋ ਜਾਵੇਗੀ। ਇਸ ਦੇ ਨਾਲ ਹੀ ਭਿੱਜੀਆਂ ਖਜੂਰ ਖਾਣ ਨਾਲ ਤੁਹਾਡੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਤੇਜ਼ ਹੁੰਦਾ ਹੈ।



ਜੇਕਰ ਤੁਹਾਡਾ ਪੇਟ ਸਮੇਂ 'ਤੇ ਸਾਫ ਨਹੀਂ ਹੁੰਦਾ ਜਾਂ ਤੁਹਾਨੂੰ ਜ਼ਿਆਦਾਤਰ ਕਬਜ਼ ਰਹਿੰਦੀ ਹੈ ਤਾਂ ਦੁੱਧ 'ਚ ਭਿੱਜੀਆਂ ਖਜੂਰ
ਫਾਇਦੇਮੰਦ ਹੋ ਸਕਦੀਆਂ ਹਨ।



ਖਜੂਰ 'ਚ ਜ਼ਿਆਦਾ ਫਾਈਬਰ ਪਾਇਆ ਜਾਂਦੈ, ਜੋ ਅੰਤੜੀਆਂ ਨੂੰ ਮਜ਼ਬੂਤ ਬਣਾਉਂਦਾ ਹੈ।



ਖਜੂਰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਕਾਫੀ ਹੱਦ ਤਕ ਰਾਹਤ ਮਿਲਦੀ ਹੈ।