ਜੇਕਰ ਸਰੀਰ ਦੇ ਕੁਝ ਹਿੱਸਿਆਂ ਵਿੱਚ ਝਰਨਾਹਟ ਮਹਿਸੂਸ ਹੁੰਦੀ ਹੈ ਜਾਂ ਸਰੀਰ ਦੇ ਅੰਗ ਕੁਝ ਸਮੇਂ ਲਈ ਪੂਰੀ ਤਰ੍ਹਾਂ ਸੁੰਨ ਤੇ ਠੰਢੇ ਹੋ ਜਾਂਦੇ ਹਨ, ਤਾਂ ਇਹ ਹਾਰਟ ਅਟੈਕ ਦੀ ਨਿਸ਼ਾਨੀ ਹੋ ਸਕਦੀ ਹੈ।



ਇਹ ਗੱਲ ਸਿਰਫ਼ ਉਂਝ ਹੀ ਨਹੀਂ ਕਹਿ ਰਹੇ ਸਗੋਂ ਖੋਜ ਵਿੱਚ ਇਹ ਵੀ ਸਾਬਤ ਹੋਇਆ ਹੈ ਕਿ ਸਰੀਰ ਦੇ ਕੁਝ ਹਿੱਸੇ ਸੁੰਨ ਹੋਣਾ ਜਾਂ ਝਰਨਾਹਟ ਹੋਣਾ ਹਾਰਟ ਅਟੈਕ ਦੀ ਨਿਸ਼ਾਨੀ ਹੈ।



ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਤੁਹਾਨੂੰ ਦੱਸਦੇ ਹਾਂ ਸਰੀਰ ਦੇ ਉਹ 5 ਅੰਗ ਜਿਨ੍ਹਾਂ ਦਾ ਸੁੰਨ ਹੋਣਾ ਹਾਰਟ ਅਟੈਕ ਦਾ ਸੰਕੇਤ ਹੈ।



ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਖੱਬਾ ਮੋਢਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਮੋਢੇ 'ਚ ਹਲਕਾ ਜਾਂ ਤੇਜ਼ ਦਰਦ ਵੀ ਦੇਖਿਆ ਜਾਂਦਾ ਹੈ। ਇਸ ਨਿਸ਼ਾਨੀ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।



ਸਿਰਫ਼ ਮੋਢੇ ਹੀ ਨਹੀਂ, ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣਾਂ ਵਿੱਚ ਖੱਬੇ ਹੱਥ ਦਾ ਸੁੰਨ ਹੋਣਾ ਵੀ ਸ਼ਾਮਲ ਹੈ। ਕਈ ਵਾਰ ਹੱਥਾਂ ਵਿੱਚ ਝਰਨਾਹਟ ਕਾਰਨ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ ਤੇ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।



ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਵਿੱਚ ਜਬਾੜੇ ਦਾ ਸੁੰਨ ਹੋਣਾ ਵੀ ਸ਼ਾਮਲ ਹੈ। ਖ਼ਾਸਕਰ ਜੇ ਖੱਬੇ ਪਾਸੇ ਦੇ ਜਬਾੜੇ ਵਿੱਚ ਝਰਨਾਹਟ ਹੁੰਦੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ।



ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸੌਣ ਜਾਂ ਖਰਾਬ ਆਸਣ ਕਾਰਨ ਗਰਦਨ ਸੁੰਨ ਹੋ ਜਾਂਦੀ ਹੈ



ਪਰ ਜੇਕਰ ਗਰਦਨ ਦੇ ਖੱਬੇ ਪਾਸੇ ਰੁਕ-ਰੁਕ ਕੇ ਜਾਂ ਲੰਬੇ ਸਮੇਂ ਤੱਕ ਝਰਨਾਹਟ ਬਣੀ ਰਹੇ ਤਾਂ ਇਹ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।



ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣਾਂ ਵਿੱਚ ਪਿੱਠ ਦਾ ਸੁੰਨ ਹੋਣਾ ਵੀ ਸ਼ਾਮਲ ਹੈ।



ਇਸ ਵਿੱਚ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਝਰਨਾਹਟ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਸੁੰਨ ਹੋ ਜਾਂਦੀ ਹੈ।